Home » ਮਸਕਟ ’ਚ ਫਸੇ ਨੌਜਵਾਨਾਂ ਨੇ ਲਗਾਈ ਮਦਦ ਦੀ ਗ਼ੁਹਾਰ, ਚਾਰ ਨੌਜਵਾਨ ਪੰਜਾਬ ਨਾਲ ਸਬੰਧਤ

ਮਸਕਟ ’ਚ ਫਸੇ ਨੌਜਵਾਨਾਂ ਨੇ ਲਗਾਈ ਮਦਦ ਦੀ ਗ਼ੁਹਾਰ, ਚਾਰ ਨੌਜਵਾਨ ਪੰਜਾਬ ਨਾਲ ਸਬੰਧਤ

by Rakha Prabh
117 views

ਮਸਕਟ ’ਚ ਫਸੇ ਨੌਜਵਾਨਾਂ ਨੇ ਲਗਾਈ ਮਦਦ ਦੀ ਗ਼ੁਹਾਰ, ਚਾਰ ਨੌਜਵਾਨ ਪੰਜਾਬ ਨਾਲ ਸਬੰਧਤ
ਚੰਡੀਗੜ੍ਹ, 29 ਅਕਤੂਬਰ : ਰੋਜ਼ੀ ਰੋਟੀ ਲਈ ਮਸਕਟ ਗਏ ਲਗਭਗ ਦੋ ਦਰਜਨ ਭਾਰਤੀਆਂ ਨੂੰ ਕੰਮ ਕਰਨ ਲਈ ਵੀਜ਼ਾ ਨਾ ਹੋਣ ਕਰ ਕੇ ਕੰਪਨੀ ਨੇ ਬੰਦੀ ਬਣਾਕੇ ਵੀਜ਼ਾ ਫੀਸ ਲਈ ਮੋਟੇ ਪੈਸੇ ਮੰਗੇ ਹਨ। ਹਫ਼ਤੇ ਤੋਂ ਭੁੱਖਣ ਭਾਣੇ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀਡੀਓ ਭੇਜ ਕੇ ਮਦਦ ਕਰਨ ਦੀ ਗ਼ੁਹਾਰ ਲਗਾਈ ਹੈ।

ਇਨ੍ਹਾਂ ’ਚੋਂ ਇਕ ਨੌਜਵਾਨ ਨਿਹਾਲ ਸਿੰਘ ਵਾਲਾ ਅਤੇ ਇਕ ਬਾਘਾਪੁਰਾਣਾ ਨਾਲ ਸਬੰਧਤ ਹੈ। ਨੌਜਵਾਨਾਂ ਨੇ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੂੰ ਵੀਡੀਓ ਰਾਹੀਂ ਸੰਬੋਧਨ ਹੋ ਕੇ ਦੱਸਿਆ ਕਿ ਉਹ ਏਜੰਟਾਂ ਨੂੰ ਪ੍ਰਤੀ ਵਿਅਕਤੀ ਸੱਠ ਤੋਂ ਅੱਸੀ, ਨੱਬੇ ਹਜ਼ਾਰ ਰੁਪਏ ਭਰ ਕੇ ਮਸਕਟ ਗਏ ਸਨ। ਏਜੰਟਾਂ ਨੇ ਵਿਜ਼ਟਰ ਵੀਜ਼ੇ ’ਤੇ ਭੇਜ ਦਿੱਤਾ। ਕੰਪਨੀ ਵਰਕ ਪਰਮਿਟ ਲਈ ਅੱਸੀ ਤੋਂ ਨੱਬੇ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮੰਗ ਰਹੀ ਹੈ।

ਨੌਵਜਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਫ਼ਤੇ ਤੋਂ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ। ਨੌਜਵਾਨਾਂ ’ਚ ਸੁਖਵਿੰਦਰ ਸਿੰਘ ਗੁਰਦਾਸਪੁਰ, ਗੁਰਲਾਲ ਸਿੰਘ ਮਾਨਸਾ, ਜਸਕਰਨ ਸਿੰਘ ਬਾਘਾਪੁਰਾਣਾ ਤੇ ਜਗਦੀਪ ਸਿੰਘ ਨਿਹਾਲ ਸਿੰਘ ਵਾਲਾ ਹਨ ਤੇ ਬਾਕੀ ਯੂਪੀ, ਬਿਹਾਰ ਆਦਿ ਤੋਂ ਨੌਜਵਾਨ ਹਨ। ਪੀੜਤਾਂ ਨੇ ਵੀਡੀਓ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਵਾਪਸੀ ਦਾ ਪ੍ਰਬੰਧ ਕਰਵਾ ਕੇ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕਰ ਕੇ ਪੈਸੇ ਵਾਪਸ ਕਰਵਾਏ ਜਾਣ।

ਓਧਰ, ‘ਆਪ’ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਰਾਹੀਂ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਰਿਹਾਈ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Related Articles

Leave a Comment