ਜ਼ੀਰਾ, 14 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਝੋਨੇ ਦੀ ਖਰੀਦ ਦੀ ਸਮੱਸਿਆ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਵੱਲੋਂ ਨੈਸ਼ਨਲ ਹਾਈਵੇ 54 ‘ਤੇ ਮੋਗਾ ਅਮ੍ਰਿਤਸਰ ਤਿਕੋਣੀ ਅਤੇ ਫਿਰੋਜਪੁਰ ਮੋਗਾ ਰੋਡ ਤੇ 7 ਨੰਬਰ ਚੁੰਗੀ ਦੇ ਨਜ਼ਦੀਕ 12 ਵਜੇ ਤੋਂ 3 ਵਜੇ ਤੱਕ ਧਰਨਾ ਲਗਾ ਕੇ ਸੜਕੀ ਆਵਾਜਾਈ ਤਿੰਨ ਘੰਟੇ ਲਈ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਪੰਜਾਬ,ਕਿਸਾਨ ਸੰਘਰਸ਼ ਕਮੇਟੀ ਪੰਜਾਬ,ਆਲ ਇੰਡੀਆ ਕਿਸਾਨ ਸਭਾ ਦੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਆੜ੍ਹਤੀਏ ਪਹੁੰਚੇ ਹੋਏ ਹਨ। ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵੀ ਪਹੁੰਚੇ ਹੋਏ ਸਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਵੱਡੇ ਸੰਕਟ ਵਿਚ ਫਸਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਦਾ ਗੁਦਾਮਾਂ ਵਿੱਚ ਪਿਆ ਹੋਇਆ ਚੌਲ ਦੂਜੇ ਰਾਜਾਂ ਵਿੱਚ ਨਹੀਂ ਭੇਜਿਆ ਜਾਣ ਕਾਰਨ ਅੱਜ ਕਿਸਾਨ ਦੀ ਝੋਨੇ ਦੀ ਫਸਲ ਖੇਤਾਂ ਅਤੇ ਮੰਡੀਆਂ ਵਿੱਚ ਰੁਲ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਸੁਚਾਰੂ ਢੰਗ ਨਾਲ ਖਰੀਦੀ ਜਾਵੇ ਅਤੇ ਖਰੀਦ ਕੀਤੀ ਹੋਈ ਝੋਨੇ ਦੀ ਫਸਲ ਦੀ ਲਿਫਟਿੰਗ ਵੀ ਸਮੇਂ ਸਿਰ ਕਰਵਾਈ ਜਾਵੇ। ਇਸ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਸਕੱਤਰ ਪ੍ਰਗਟ ਸਿੰਘ ਤਲਵੰਡੀ, ਯੂਥ ਪ੍ਰਧਾਨ ਪੰਜਾਬ ਲਖਵਿੰਦਰ ਸਿੰਘ ਪੀਰ ਮੁਹੰਮਦ,ਮਨਮੋਹਣ ਸਿੰਘ ਥਿੰਦ ਸਕੱਤਰ ਪੰਜਾਬ ਹਰਬੰਸ ਸਿੰਘ ਕੋੜਾ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਭੁੱਲਰ ਗੁਰਬਚਨ ਸਿੰਘ ਚੰਦੇਵਾਲੀ ਬਚਿੱਤਰ ਸਿੰਘ ਮੋਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਗੁਰਦੇਵ ਸਿੰਘ ਵਾਰਸਵਾਲਾ, ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਢਿੱਲੋਂ ਮੈਂਬਰ ਅਗਜੈਕਟਿਵ ਕਮੇਟੀ ਪੰਜਾਬ,ਬਾਜ ਸਿੰਘ ਤਲਵੰਡੀ ਪ੍ਰਚਾਰ ਕਮੇਟੀ ਪੰਜਾਬ, ਜਰਨੈਲ ਸਿੰਘ ਸਭਰਾ, ਡਾ. ਬਲਵੰਤ ਸਿੰਘ ਸਿੱਧੂ ਮੀਤ ਪ੍ਰਧਾਨ ਤਹਿਸੀਲ ਜ਼ੀਰਾ, ਫੁੱਲਾ ਸਿੰਘ ਸਾਬਕਾ ਸਰਪੰਚ ਤਲਵੰਡੀ ਨਿਪਾਲਾਂ,ਆਲ ਇੰਡੀਆ ਕਿਸਾਨ ਸਭਾ ਪੰਜਾਬ ਕਸ਼ਮੀਰ ਸਿੰਘ ਅਰਾਈਆਂਵਾਲਾ,ਰਛਪਾਲ ਸਿੰਘ ਸੰਧੂ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ, ਅਜਮੇਰਵੀਰ ਸਿੰਘ ਸੰਧੂ,ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਦੇਵ ਸਿੰਘ ਅਰਾਈਆਂਵਾਲਾ, ਕਾਬਲ ਸਿੰਘ ਲਖਨਪਾਲ, ਸੂਰਤ ਸਿੰਘ,ਨਸੀਬ ਸਿੰਘ ਗੱਟਾ, ਬਲਕਾਰ ਸਿੰਘ ਕੀਮੇਵਾਲੀ,ਜਰਨੈਲ ਸਿੰਘ ਕੈਨੇਡਾ,ਗੁਰਲਾਲ ਸਿੰਘ ਸਿੱਧੂ, ਰਾਮ ਸਿੰਘ, ਦਿਲਬਾਗ ਸਿੰਘ, ਮੁਹਿੰਦਰ ਸਿੰਘ, ਗੁਰਦੀਪ ਸਿੰਘ,ਪਿੱਪਲ ਸਿੰਘ, ਰਾਣਾ ਸਿੰਘ,ਪਲਵਿੰਦਰ ਸਿੰਘ, ਗੁਰਨਾਮ ਸਿੰਘ, ਲੱਖਾ ਸਿੰਘ, ਬਿੱਟੂ ਸਿੰਘ, ਵਰਿਆਮ ਸਿੰਘ, ਕਸ਼ਮੀਰ ਸਿੰਘ, ਪਰਤਾਪ ਸਿੰਘ ਪਰਮਾਰ, ਚਾਨਣ ਸਿੰਘ, ਦਾਣਾ ਮੰਡੀ ਮੱਖੂ ਦੇ ਆੜ੍ਹਤੀਆਂ ਰਿਸ਼ੂ ਖੁਰਾਣਾ, ਮਨਮੋਹਨ ਗਰੋਵਰ, ਪ੍ਰਦੀਪ ਕੱਕੜ, ਰਜੀਵ ਠੁਕਰਾਲ ਲੱਕੀ, ਸੁਰਿੰਦਰ ਅਹੂਜਾ, ਵਿੱਕੀ ਗਰੋਵਰ, ਗਗਨ ਮੋਂਗਾ, ਅਨਿਲ ਧਵਨ ਡੀਸੀ, ਪ੍ਰਦੀਪ ਕੱਕੜ, ਅਜੀਤ ਸਿੰਘ ਲਹਿਰਾ, ਸ਼ਮਸ਼ੇਰ ਸਿੰਘ ਲਹਿਰਾ, ਮਹਿੰਦਰ ਸਿੰਘ ਸੰਘੇੜਾ ਅਤੇ ਹੋਰ ਬਹੁਤ ਸਾਰੇ ਕਿਸਾਨ ਤੇ ਆੜ੍ਹਤੀਏ ਹਾਜ਼ਰ ਸਨ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਤੇ ਆੜ੍ਹਤੀਆਂ ਵੱਲੋਂ ਨੈਸ਼ਨਲ ਹਾਈਵੇ 54 ਜਾਮ ਕੀਤਾ
previous post