ਜ਼ੀਰਾ /ਫਿਰੋਜ਼ਪੁਰ 6 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ )
ਜ਼ਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵੱਲੋਂ ਐਚ ਡੀ ਐਫ ਸੀ ਬੈਂਕ ਬ੍ਰਾਂਚ ਜ਼ੀਰਾ ਦੇ ਸਹਿਯੋਗ ਨਾਲ ਸਿਵਾਲਾ ਮੰਦਰ ਨੇੜੇ ਬਸ ਸਟੈਂਡ ਜ਼ੀਰਾ ਵਿਖੇ ਜ਼ਿਲ੍ਹਾ ਚੇਅਰਮੈਨ ਸਤਿੰਦਰ ਸਚਦੇਵਾ ਅਤੇ ਲੈਕਚਰਾਰ ਨਰਿੰਦਰ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਖੂਨਦਾਨ ਕੈਂਪ ਦੀ ਸ਼ੁਰੂਆਤ ਮਹਾ ਮੰਡਲੇਸਵਰ 1008 ਸੁਆਮੀ ਆਤਮਾਪੁਰੀ ਜੀ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਕਰਵਾਈ ਗਈ। ਇਸ ਮੌਕੇ ਸਤਿੰਦਰ ਸਚਦੇਵਾ, ਨਰਿੰਦਰ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਵੱਖ-ਵੱਖ ਉਮਰ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ 62 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਸੰਸਥਾਂ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਸੰਸਥਾ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਫਰੈਸਮਿੰਟ ਲਈ ਦੁੱਧ ਫਲ ਆਦਿ ਦਿੱਤੇ ਗਏ। ਇਸ ਮੌਕੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੀ ਬਲੱਡ ਬੈਂਕ ਦੀ ਆਈ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਖੂਨਦਾਨ ਮਹਾਂ ਕਲਿਆਣ ਹੈ ਅਤੇ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਸਮੇਂ ਸਮੇਂ ਤੇ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ , ਕਿਉਂਕਿ ਤੁਹਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ । ਇਸ ਮੌਕੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਿਰੋਜ਼ਪੁਰ,ਸਤਿੰਦਰ ਸਚਦੇਵਾ ਸਟੇਟ ਮੀਤ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਨਰਿੰਦਰ ਸਿੰਘ ਪ੍ਰਧਾਨ ਐਪ ਜੀ ਓ ਕੋਆਰਡੀਨੇਸ਼ਨ ਕਮੇਟੀ , ਰਜਿੰਦਰ ਪਾਲ ਵਿੱਜ, ਦਲੀਪ ਕੁਮਾਰ, ਵਿਪਨ ਸੇਠੀ, ਗੁਰਬਖਸ਼ ਸਿੰਘ ਵਿੱਜ,ਅਨਿਲ ਬਜਾਜ, ਜਗਦੇਵ ਸ਼ਰਮਾ, ਅਸ਼ੋਕ ਪਲਤਾ ਰਿਟਾਇਰਡ ਐਸ ਡੀ ਓ, ਸੋਨੂੰ ਮੀਕਸਿਗ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਅਮਨਦੀਪ ਨਿਰੰਕਾਰੀ,ਮੱਸਾ ਸਿੰਘ , ਡਾ ਰਛਪਾਲ ਸਿੰਘ, ਇੰਸਪੈਕਟਰ ਹਰਜੀਤ ਸਿੰਘ,ਮਾਸਟਰ ਹਰਪ੍ਰੀਤ ਸਿੰਘ ਬੈਂਸ, ਮਾਸਟਰ ਜਗਦੇਵ ਸ਼ਰਮਾ,ਉਮ ਪ੍ਰਕਾਸ਼ ਪੁਰੀ , ਤਰਸੇਮ ਸਿੰਘ ਹਾਜੇਵਾਲੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ।