ਚੰਡੀਗੜ 27 ਜੂਨ
ਅੱਜ ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਮਾਰਗਦਰਸ਼ਨ ਲਿਆ , ਪੰਜਾਬ ਦੀਆ ਸਮੱਸਿਆਵਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਤੇ ਪੰਜਾਬ ਵਿੱਚ ਪਾਰਟੀ ਦੀਆ ਗਤੀਵਿਧੀਆ ਬਾਰੇ ਜਾਣਕਾਰੀ ਦਿੱਤੀ।ਉੱਭਾ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋ ਵਿਕਾਸ ਦੇ ਕੰਮ ਨਾ ਕਰਨ ਅਤੇ ਕੇਂਦਰ ਸਰਕਾਰ ਦੇ ਫੰਡਾ ਦੀ ਸਹੀ ਵਰਤੋ ਨਾ ਕਰਨ ਦਾ ਮੁੱਦਾ ਵੀ ਧਿਆਨ ਵਿਚ ਲਿਆਂਦਾ ਤੇ ਬੇਨਤੀ ਕੀਤੀ ਕਿ ਉਹ ਪੰਜਾਬ ਦੇ ਸਾਰੇ ਹੋਣ ਵਾਲੇ ਕੰਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸਾਹ ਦੇ ਧਿਆਨ ਵਿੱਚ ਲਿਆ ਕਿ ਪੰਜਾਬ ਨੂੰ ਕੇਂਦਰੀ ਗ੍ਰਾਂਟ ਦੇ ਗੱਫੇ ਤੇ ਵੱਡੇ ਵੱਡੇ ਹੋਰ ਨਵੇਂ ਪ੍ਰੋਜੈਕਟ ਦਿਵਾਉਣ। ਉੱਭਾ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਦੀ ਮੁਲਾਕਾਤ ਦੌਰਾਨ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਜੀ ਨੇ ਪੰਜਾਬ ਦੇ ਸਾਰੇ ਮੁੱਦਿਆ ਨੂੰ ਗੰਭੀਰਤਾ ਨਾਲ ਵਿਚਾਰਿਆ ਤੇ ਵਿਸ਼ਵਾਸ ਦੁਆਇਆ ਕਿ ਉਹ ਸਾਰੇ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਮੇਤ ਸਮੱਚੀ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਤੇ ਪੰਜਾਬ ਨੂੰ ਹੋਰ ਕੇਂਦਰੀ ਗ੍ਰਾਂਟ ਦੇ ਗੱਫੇ ਦਿਵਾਉਣਗੇ।ਉੱਭਾ ਨੇ ਕੇਂਦਰ ਸਰਕਾਰ ਦੁਆਰਾ ਪਿਛਲੇ ਸਮੇ ਦੌਰਾਨ ਪੰਜਾਬ ਵਿੱਚ ਦੋ ਲੱਖ ਕਰੋੜ ਰੁਪਏ ਤੋ ਜਿਆਦਾ ਵਿਕਾਸ ਦੇ ਕੰਮ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਲਗਾਤਾਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਨ ਤੇ ਵਧਾਈ ਦਿੱਤੀ ।