Home » ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਸ਼ਹਿਰ ਵੱਲੋਂ 1 ਕਿਲੋ 750 ਗ੍ਰਾਮ ਹੈਰੋਇੰਨ, 1 ਕਾਰ ਸਮੇਤ 2 ਨਸ਼ਾ ਤੱਸਕਰ ਕਾਬੂ

ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਸ਼ਹਿਰ ਵੱਲੋਂ 1 ਕਿਲੋ 750 ਗ੍ਰਾਮ ਹੈਰੋਇੰਨ, 1 ਕਾਰ ਸਮੇਤ 2 ਨਸ਼ਾ ਤੱਸਕਰ ਕਾਬੂ

by Rakha Prabh
10 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ ) ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਤਾਜਪ੍ਰੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਨਰੈੜਗੜ੍ਹ ਚੌਕ ਵਿੱਖੇ ਮੌਜ਼ੂਦ ਸੀ ਤਾਂ ਸੂਚਨਾਂ ਤੇ ਅਧਾਰ ਤੇ ਯੋਜ਼ਨਾਬੰਧ ਤਰੀਕੇ ਨਾਲ ਇੰਡੀਆਂ ਗੇਟ ਵਿੱਖੇ ਨਾਕਾਬੰਦੀ ਕਰਕੇ ਅਟਾਰੀ ਸਾਈਡ ਤੋਂ ਸਵਿਫਟ ਕਾਰ ਨੂੰ ਚੈਕ ਕਰਨ ਤੇ ਕਾਰ ਵਿੱਚ ਸਵਾਰ ਦੋਸ਼ੀ ਹੀਰਾ ਸਿੰਘ ਪੁੱਤਰ ਰੂੜ ਸਿੰਘ ਵਾਸੀ ਟੈਂਕੀ ਵਾਲੀ ਗਲੀ, ਮੁਰਾਦਪੁਰ, ਜਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਪੁੱਤਰ ਰੂਲਦੂ ਸਿੰਘ ਵਾਸੀ ਪਿੰਡ ਕੋਟ ਧਰਮ ਚੰਦ, ਥਾਣਾ ਝਬਾਲ, ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਕਿਲੋ 750 ਗ੍ਰਾਮ ਹੈਰੋਇੰਨ ਤੇ ਕਾਰ ਸਵਿਫਟ ਡਿਜਾਇਰ ਰੰਗ ਚਿੱਟਾ ਬ੍ਰਾਮਦ ਕੀਤੀ ਅਤੇ ਇਹਨਾਂ ਤੇ ਮੁਕੱਦਮਾਂ ਨੰਬਰ 108 ਮਿਤੀ 5-6-2023 ਜੁਰਮ 21(ਸੀ) /25/29/61/85 NDPS Act, ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੇਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।
ਇਹਨਾਂ ਤੇ ਪਹਿਲਾਂ ਵੀ ਮੁਕੱਦਮੇਂ ਦਰਜ਼ ਹਨ:-
ਗ੍ਰਿਫ਼ਤਾਰ ਦੋਸ਼ੀ ਹੀਰਾ ਸਿੰਘ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ:-
1) ਮੁਕੱਦਮਾ ਨੰਬਰ 205 ਮਿਤੀ 06 06-2014 ਜੁਰਮ 21/29/61/85 NDPS AL ਥਾਣਾ ਸਿਟੀ,ਤਰਨ ਤਾਰਨ।
2) ਮੁਕੱਦਮਾ ਨੰਬਰ 93 ਮਿਤੀ 29-6-2014 ਜੁਰਮ 21/25/61/85 NDPS Act, 25 ਅਸਲਾ ਐਕਟ ਥਾਣਾ, ਗੋਇੰਦਵਾਲ, ਤਰਨ ਤਾਰਨ।
3) ਮੁਕੱਦਮਾ ਨੰਬਰ 07/1(H) –2019 ਜੁਰਮ 21/29/61/85 NDPS Act, ਥਾਣਾ ਸਦਰ, ਤਰਨ ਤਾਰਨ ।
ਗ੍ਰਿਫ਼ਤਾਰ ਦੋਸ਼ੀ ਨਿਸ਼ਾਨ ਸਿੰਘ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ:-
1) ਮੁਕੱਦਮਾ ਨੰਬਰ 63 ਮਿਤੀ 17-1-2020 ਜੁਰਮ 379-ਬੀ, 411 ਭ:ਦ:, ਥਾਣਾ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪਰ

Related Articles

Leave a Comment