ਬਰੇਟਾ 9 ਜੁਲਾਈ(ਨਰੇਸ਼ ਕੁਮਾਰ ਰਿੰਪੀ) ਆਸਰਾ ਫਾਉਂਡੇਸ਼ਨ ਬਰੇਟਾ ਵਲੋ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਫਰੀ ਮੈਡੀਕਲ ਕੈਂਪ
ਲਗਾਇਆ ਗਿਆ ਜਿਸ ਵਿੱਚ ਬੱਚਿਆ ਦੇ ਰੋਗਾਂ ਦੇ ਮਾਹਿਰ ਡਾਕਟਰ ਰਜਨੀਸ਼ ਸਿੱਧੂ ਮਾਨਸਾ, ਔਰਤ ਰੋਗਾਂ ਦੇ ਮਾਹਿਰ ਡਾਕਟਰ ਨੀਤੂ ਜਾਂਗਰ
ਮਾਨਸਾ ਅਤੇ ਡਾਕਟਰ ਆਸ਼ੀਆ ਗੋਇਲ ਰੋਹਤਕ ਤੋਂ ਨੱਕ, ਕੰਨ,ਗਲੇ ਦੇ ਇਲਾਜ ਦੇ ਮਾਹਿਰ ਡਾਕਟਰਾਂ ਨੇ ਚੈੱਕ ਅੱਪ ਕਰਕੇ ਫਰੀ ਦਵਾਈਆਂ
ਦਿੱਤੀਆ ਗਈਆ । ਵੱਖ ਵੱਖ ਪਿੰਡਾਂ ਵਿੱਚੋਂ 342 ਲੋੜਵੰਦਾਂ ਨੇ ਇਸ ਕੈਂਪ ਦਾ ਲਾਹਾ ਲਿਆ ।ਇਸ ਕੈਂਪ ਵਿੱਚ ਟਿੰਕੂ ਪੰਜਾਬ ਬੁਢਲਾਡਾ ਵੱਲੋਂ ਇੱਕ
ਅੰਗਹੀਣ ਲੋੜਬੰਦ ਵਿਅਕਤੀ ਬਿੱਕਰ ਸਿੰਘ ਪਿੰਡ ਖਿਆਲਾ ਕਲਾਂ ਨੂੰ ਟਰਾਈ ਸਾਇਕਲ ਟੀਮ ਆਸਰਾ ਵੱਲੋਂ ਦਵਾਇਆ ਗਿਆ ਆਸਰਾ
ਫਾਉਂਡੇਸ਼ਨ ਬਰੇਟਾ ਦੇ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਖੱਤਰੀ ਵਾਲਾ, ਮੁੱਖ ਸਲਾਹਕਾਰ ਸੁਖਪਾਲ ਸਿੰਘ ਪੰਜਾਬ ਪੁਲੀਸ ਵੱਲੋਂ ਬੋਲਦੇ ਹੋਏ
ਕਿਹਾ ਟੀਮ ਆਸਰਾ ਵਲੋ ਸਮੇਂ ਸਮੇਂ ਉਤੇ ਲੋਕ ਭਲਾਈ ਦੇ ਕਾਰਜ ਜਿਵੇਂ ਕੇ ਅੱਖਾ ਦਾ ਕੈਂਪ ਹਰ ਮਹੀਨੇ ,ਸਾਂਝੀਆ ਥਾਵਾਂ ਦੇ ਬੂਟੇ ਲਗਾਉਣਾ
,ਰੋਜ਼ਗਾਰ ਮੇਲਾ,ਖੂਨ ਦਾਨ ਕੈਂਪ, ਲੋੜੰਬਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਅਨੇਕਾ ਕਾਰਜ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ । ਇਸ ਮੌਕੇ ਮਾਤਾ ਗੁਜਰੀ
ਜੀ ਭਲਾਈ ਕੇਂਦਰ ਬੁਢਲਾਡਾ ਦੀ ਸਾਰੀ ਟੀਮ, ਜਿਲ੍ਹਾ ਰੂਰਲ ਯੂਥ ਕਲੱਬ ਐਸੋਸ਼ੀਏਸ਼ਨ ਮਾਨਸਾ ਰਜਿੰਦਰ ਕੁਮਾਰ ਮੋਨੀ,ਸੰਜੀਵਨੀ ਵੈੱਲਫੇਅਰ
ਸੋਸਾਇਟੀ ਬੁਢਲਾਡਾ ਤੋ ਬਲਦੇਵ ਕੱਕੜ ਨੇ ਇਸ ਕੈਂਪ ਵਿੱਚ ਵਿਸੇਸ਼ ਤੌਰ ਤੇ ਹਾਜਰੀ ਲਗਵਾਈ । ਆਸਰਾ ਫਾਉਂਡੇਸ਼ਨ ਬਰੇਟਾ ਦੇ ਪ੍ਰਧਾਨ ਗਿਆਨ
ਚੰਦ ਅਜ਼ਾਦ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਅਤੇ ਸਹਿਰ ਦੇ ਮੋਹਤਬਰਾਂ ਤੋਂ ਇਲਾਵਾ
ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।