ਜ਼ੀਰਾ, 11 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ )-ਦੋ ਦਿਨਾਂ ਤੋਂ ਲਾਪਤਾ ਜਸਵਿੰਦਰ ਸਿੰਘ ਉਰਫ ਜਸ਼ਨ ਦੀ ਹੋਈ ਦਰਦਨਾਕ ਮੌਤ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਨੇ ਕੋਟ ਈਸੇ ਖਾਂ ਰੋਡ ‘ਤੇ ਧਰਨਾ ਲਗਾ ਦਿੱਤਾ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਕੋਸਦਿਆਂ ਆਖਿਆ ਕਿ ਪੁਲਿਸ ਦੀ ਢਿੱਲਮੱਠ ਕਾਰਨ ਬੱਚੇ ਦਾ ਕਤਲ ਹੋਇਆ ਹੈ, ਜੇਕਰ ਉਸ ਸਮੇਂ ਸਿਰ ਦੋਸ਼ੀਆਂ ਨੂੰ ਫੜ ਲੈਂਦੀ ਤਾਂ ਬੱਚੇ ਦਾ ਕਤਲ ਹੋਣੋ ਬਚ ਜਾਣਾ ਸੀ | ਉਨ੍ਹਾਂ ਆਖਿਆ ਕਿ ਇਹ ਧਰਨਾ ਓਨਾ ਚਿਰ ਜਾਰੀ ਰਹੇਗਾ, ਜਿਨ੍ਹਾਂ ਚਿਰ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ | ਇਸ ਮੌਕੇ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ, ਦਿਲਬਾਗ ਸਿੰਘ ਸਿੱਧੂ, ਪਰਮਿੰਦਰ ਸਿੰਘ ਲਾਡਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਦਲਜੀਤ ਸਿੰਘ ਜ਼ੀਰਾ, ਬਾਬਾ ਕਰਨੈਲ ਸਿੰਘ ਧਰਨੇ ਵਿਚ ਸ਼ਾਮਿਲ ਸਨ | ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦੀ ਲਾਪ੍ਰਵਾਹੀ ਕਾਰਨ ਹੀ ਬੱਚੇ ਦਾ ਕਤਲ ਹੋਇਆ ਹੈ, ਜਦੋਂ ਕਿ ਦੋ ਦਿਨ ਪਹਿਲਾਂ ਜਦ ਬੱਚਾ ਅਗਵਾ ਹੋਇਆ ਸੀ, ਉਦੋਂ ਉਸ ਦੀ ਗੰਭੀਰਤਾ ਦੇ ਨਾਲ ਭਾਲ ਨਹੀਂ ਕੀਤੀ ਗਈ | ਅੱਜ ਤੜਕਸਾਰ ਹੀ ਪੁਲਿਸ ਹਰਕਤ ਵਿਚ ਆਈ, ਜਦੋਂ ਤੱਕ ਬੱਚੇ ਦਾ ਕਤਲ ਹੋ ਚੁੱਕਾ ਸੀ | ਧਰਨਾ ਲੱਗਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |
ਮਿ੍ਤਕ ਬੱਚੇ ਦੇ ਮਾਪਿਆਂ ਨਾਲ ਧਰਨੇ ‘ਤੇ ਬੈਠੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ
previous post