Home » ਜਲੰਧਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਚ ਚੋਣ ਅਜਲਾਸ ਕਰਵਾਉਣ ਦਾ ਫੈਸਲ

ਜਲੰਧਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਚ ਚੋਣ ਅਜਲਾਸ ਕਰਵਾਉਣ ਦਾ ਫੈਸਲ

by Rakha Prabh
196 views

ਜਲੰਧਰ 16 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਜਥੇਦਾਰ ਸ੍ਰ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੁਬਾਈ ਆਗੂਆ ਨੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦਾ ਚੋਣ ਅਜਲਾਸ ਕਰਨ ਦਾ ਫੈਸਲਾ ਲਿਆ ਅਤੇ ਉੱਥੇ ਨਾਲ ਨਾਲ ਵਣ ਵਿਭਾਗ ਤੇ ਜੰਗਲੀ ਜੀਵ ਵਿਭਾਗ ਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਬਾਰੇ ਐਲਾਨ ਕੀਤਾ । ਇਸ ਮੀਟਿੰਗ ਵਿੱਚ ਸਟੇਟ ਦੇ ਆਗੂ ਜਸਵੀਰ ਸਿੰਘ,ਜਸਵਿੰਦਰ ਸੌਜਾ ਪਟਿਆਲਾ,ਰਣਜੀਤ ਸਿੰਘ ਕੁਲਦੀਪ ਸਿੰਘ ਗੁਰਦਾਸਪੁਰ, ਅਮਨਦੀਪ ਸਿੰਘ ਛੱਤ ਬੀੜ, ਸੁਲੱਖਣ ਮੌਹਾਲੀ, ਭੁਵਿਸਨ ਜਲੰਧਰ,ਸੁਰਜੀਤ ਰੋਪੜ,ਬਲਰਾਜ ਪਠਾਨਕੋਟ, ਪਵਨ ਹੁਸ਼ਿਆਰਪੁਰ ,ਬੁੱਟਾ ਲੁਧਿਆਣਾ, ਰਵੀ ਲੁਧਿਆਣਾ, ਗੁਰਬੀਰ ਸਿੰਘ ਰਾਣਾ ਫਿਰੋਜ਼ਪੁਰ ਤੋਂ ਇਲਾਵਾਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਆਗੂ ਸਾਮਿਲ ਹੌਏ।

Related Articles

Leave a Comment