ਫਗਵਾੜਾ, 19 ਜੂਨ (ਸ਼ਿਵ ਕੋੜਾ) ਪਿਛਲੇ 25 ਵਰ੍ਹਿਆਂ ਤੋਂ 8 ਤੋਂ 15 ਸਾਲ ਦੇ ਲੜਕਿਆਂ ਲਈ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਮੁੱਖ ਕੋਚ ਬਲਵਿੰਦਰ ਸਿੰਘ ਫੋਰਮੈਨ ਦੀ ਅਗਵਾਈ ਹੇਠ ਫੁੱਟਬਾਲ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਦੇ ਸਿੱਟੇ ਵਜੋਂ ਸੈਂਕੜੇ ਲੜਕੇ ਬਲਾਕ ਜ਼ਿਲਾ, ਸਟੇਟ ਵਿੱਚ ਫੁੱਟਬਾਲ ਟੀਮਾਂ ‘ਚ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ। ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ 16 ਜੂਨ 2023 ਨੂੰ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਹੁਣ ਲੜਕੀਆਂ ਲਈ ਫੁੱਟਬਾਲ ਟਰੇਨਿੰਗ ਦਿੱਤੀ ਜਾਣ ਲੱਗੀ ਹੈ, ਜਿਸ ਦੀ ਸ਼ੁਰੂਆਤ ਰਣਜੀਤ ਕੌਰ ਸਰਪੰਚ ਪਲਾਹੀ ਨੇ ਕੀਤੀ। ਸ਼ੁਰੂਆਤ ਸਮੇਂ ਲੜਕੀਆਂ ਨੂੰ ਫੁੱਟਬਾਲ ਕਿੱਟਾਂ ਦੀ ਵੰਡ ਵੀ ਕੀਤੀ ਗਈ। ਇਸ ਸਮੇਂ ਬਲਵਿੰਦਰ ਸਿੰਘ ਫੋਰਮੈਨ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ, ਬਲਵਿੰਦਰ ਕੌਰ ਪੰਚ, ਸਤਵਿੰਦਰ ਕੌਰ ਪੰਚ, ਮਦਨ ਲਾਲ ਪੰਚ, ਗੌਰਵ ਚੰਦੜ, ਲੱਕੀ ਵਾਲੀਆ, ਗੁਰਮੁੱਖ ਸਿੰਘ ਡੋਲ, ਮੋਹਿਤ ਚੰਦੜ, ਰਕੇਸ਼ ਕੁਮਾਰ, ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।