Home » ਜ਼ੀਰਾ ਪੁਲਿਸ ਤੇ ਸੀਆਈਏ ਸਟਾਫ ਵੱਲੋਂ ਕਾਰ ਖੋਹ ਗਿਰੋਹ ਕਾਰ ਸਮੇਤ ਕਾਬੂ

ਜ਼ੀਰਾ ਪੁਲਿਸ ਤੇ ਸੀਆਈਏ ਸਟਾਫ ਵੱਲੋਂ ਕਾਰ ਖੋਹ ਗਿਰੋਹ ਕਾਰ ਸਮੇਤ ਕਾਬੂ

by Rakha Prabh
138 views

ਜ਼ੀਰਾ,  (ਗੁਰਪ੍ਰੀਤ ਸਿੰਘ ਸਿੱਧੂ )-ਭੁਪਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪਲਵਿੰਦਰ ਸਿੰਘ ਸੰਧੂ ਉੱਪ ਕਪਤਾਨ ਪੁਲਿਸ ਸਬ ਡਵੀਜ਼ਨ ਜ਼ੀਰਾ ਦੀ ਯੋਗ ਅਗਵਾਈ ਹੇਠ ਸਬ-ਡਵੀਜ਼ਨ ਜ਼ੀਰਾ ਦੀ ਫੋਰਸ ਅਤੇ ਇੰਸਪੈਕਟਰ ਸੀ.ਆਈ.ਏ ਫਿਰੋਜ਼ਪੁਰ ਦੀ ਟੀਮ ਵੱਲੋਂ ਪੂਰੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਕਾਰ ਖੋਹ ਦੀ ਵਾਰਦਾਤ ਨੂੰ ਕੇਵਲ ਚਾਰ ਘੰਟਿਆਂ ਵਿਚ ਸੁਲਝਾ ਕੇ ਅਸਲ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਦੇ ਕਬਜ਼ੇ ਵਿਚੋਂ ਖੋਹੀ ਹੋਈ ਕਾਰ ਬਰਾਮਦ ਕੀਤੀ ਗਈ। ਇਸ ਬਾਰੇ ਪਲਵਿੰਦਰ ਸਿੰਘ ਉੱਪ ਕਪਤਾਨ ਪੁਲਿਸ ਜ਼ੀਰਾ ਵੱਲੋਂ ਵੇਰਵੇ ਸਾਹਿਤ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 4.6.2023 ਨੂੰ ਸੰਦੀਪ ਕੁਮਾਰ ਪੁੱਤਰ ਬਾਜ ਸਿੰਘ ਪੁੱਤਰ ਜੱਲਾ ਸਿੰਘ ਵਾਸੀ ਪਿੰਡ ਚੱਕ ਪਿੱਪਲੀ, ਥਾਣਾ ਲੋਹੀਆਂ ਜਿਲਾ ਜਲੰਧਰ ਆਪਣੇ ਬੱਚਿਆਂ ਨੂੰ ਘੁਮਾਉਣ ਲਈ ਆਪਣੇ ਦੋਸਤ ਗਗਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਪਿੱਪਲੀ ਦੀ ਕਾਰ ਨੰਬਰ-ਪੀ.ਬੀ08-ਈ.ਜੀ-6282 ਮਾਰਕਾ ਸਵਿਫਟ ਜੋ ਉਸ ਦੇ ਮਾਸੜ ਗੁਰਮੀਤ ਸਿੰਘ ਵਾਸੀ ਚੱਕ ਪਿੱਪਲੀ ਥਾਣਾ ਲੋਹੀਆਂ ਦੇ ਨਾਮ ਪਰ ਹੈ, ’ਚ ਸਵਾਰ ਹੋ ਕੇ ਆਪਣੀ ਪਤਨੀ ਸੁਨੀਤਾ ਰਾਣੀ ਆਪਣੇ ਬੱਚਿਆਂ ਅਤੇ ਭਤੀਜਿਆਂ ਨਾਲ ਵਕਤ ਕਰੀਬ 11.30 ਵਜੇ ਸਵੇਰੇ ਫਨਆਈਲੈਂਡ ਤਲਵੰਡੀ ਭਾਈ ਜਾਣ ਲਈ ਘਰ ਚੱਲੇ ਸੀ ਤਾਂ ਵਕਤ ਕਰੀਬ 12:30 ਵਜੇ ਜਦੋਂ ਉਹ ਨੈਸ਼ਨਲ ਹਾਈਵੇ-54 ਨੇੜੇ ਪਿੰਡ ਬਹਿਕ ਪਛਾੜੀਆ ਪੁੱਜੇ ਤਾਂ ਪਿੱਛੋਂ ਇੱਕ ਗੱਡੀ ਬਰੀਜਾ ਨੰਬਰ-ਡੀ.ਐੱਲ6ਸੀ.ਕਿਊ-6405 ਰੰਗ ਗਰੇਅ ਬਲੈਕ ਆਈ ਅਤੇ ਉਨਾਂ ਨੂੰ ਹੱਥ ਦੇ ਕੇ ਬਰੀਜਾ ਗੱਡੀ ਉਨਾਂ ਦੀ ਗੱਡੀ ਅੱਗੇ ਖੜੀ ਕਰਕੇ ਉਨਾਂ ਨੂੰ ਰੋਕ ਲਿਆ ਤੇ ਬਰੀਜਾ ਗੱਡੀ ਵਿਚ ਤਿੰਨ ਵਿਅਕਤੀ ਸਵਾਰ ਸਨ ਅਤੇ ਇੱਕ ਗੱਡੀ ਸਵਿਫਟ ਉਨਾਂ ਦੀ ਗੱਡੀ ਦੀ ਡਰਾਇਵਰ ਸਾਈਡ ’ਤੇ ਖੜ ਗਈ, ਜਿਸ ਵਿਚ ਵੀ ਤਿੰਨ ਵਿਅਕਤੀ ਸਵਾਰ ਸਨ, ਇੰਨੇ ਵਿਚ ਇੱਕ ਅਲਟੋ ਗੱਡੀ ਪੀ.ਬੀ-05-ਏ.ਕੇ-4210 ਰੰਗ ਚਿੱਟਾ ਜਿਸ ਵਿਚ ਵੀ 2 ਵਿਅਕਤੀ ਸਵਾਰ ਸਨ, ਉਨਾਂ ਦੀ ਗੱਡੀ ਦੇ ਪਿੱਛੇ ਆ ਕੇ ਮਾਰੀ, ਜੋ ਉਕਤ ਗੱਡੀਆਂ ਵਿਚੋਂ ਸਾਰੇ ਵਿਅਕਤੀ ਜਿੰਨਾਂ ਪਾਸ ਬੇਸਬਾਲ ਅਤੇ ਕਾਪੇ ਸਨ, ਉਤਰ ਕੇ ਸੰਦੀਪ ਕੁਮਾਰ ਦੀ ਕਾਰ ਦੁਆਲੇ ਖੜ ਗਏ, ਨੇ ਸੰਦੀਪ ਕੁਮਾਰ ਵਗੈਰਾ ਨੂੰ ਕਾਰ ਵਿਚੋਂ ਕੱਢ ਲਿਆ ਅਤੇ ਇੱਕ ਮੋਨੇ ਵਿਅਕਤੀ ਨੇ ਸੰਦੀਪ ਕੁਮਾਰ ਦੀ ਪਤਨੀ ਦੇ ਹੱਥ ਪਰ ਕਾਪੇ ਨਾਲ ਸੱਟ ਮਾਰੀ ਤੇ ਮੌਕੇ ’ਤੇ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਮੌਕੇ ਤੋਂ ਉਨਾਂ ਦੀ ਗੱਡੀ ਭਜਾ ਕੇ ਲੈ ਗਏ, ਜਿਸ ਤੇ ਸੰਦੀਪ ਕੁਮਾਰ ਦੇ ਬਿਆਨ ਤੇ ਮੁਕੱਦਮਾ ਨੰਬਰ- 72 ਮਿਤੀ 4.6.2023 ਅਧੀਨ ਧਾਰਾ 379-ਬੀ, 148, 149 ਆਈ.ਪੀ.ਸੀ ਤਹਿਤ ਥਾਣਾ ਸਦਰ ਜ਼ੀਰਾ ਵਿਖੇ ਦਰਜ਼ ਕਰਕੇ ਪੁਲਿਸ ਵੱਲੋਂ ਬੜੀ ਮੁਸ਼ਤੈਦੀ ਨਾਲ ਤਫਤੀਸ਼ ਅਮਲ ਵਿਚ ਲਿਆਉਂਦੇ ਹੋਏ ਕੇਵਲ 4 ਘੰਟਿਆਂ ਦੇ ਸਮੇਂ ਵਿਚ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਚ ਰਾਜਨ ਪੁੱਤਰ ਮਨਜੀਤ ਸਿੰਘ ਵਾਸੀ ਸਰਫ ਅਲੀ ਸ਼ਾਹ, ਇੰਦਰਜੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਖੰਨਾ, ਮਨਜੀਤ ਸਿੰਘ ਵਾਸੀ ਸਰਫ ਅਲੀ ਸ਼ਾਹ ਅਤੇ ਸੰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤਾਰੇ ਵਾਲਾ ਥਾਣਾ ਮਖੂ ਨੂੰ ਕਾਬੂ ਕਰਕੇ ਇਨਾਂ ਪਾਸੋਂ ਖੋਹੀ ਕਾਰ ਬਰਾਮਦ ਕੀਤੀ ਜਾ ਚੁੱਕੀ ਹੈ, ਜਦੋਂ ਕਿ ਉਕਤ ਦੋਸ਼ੀਆਨ ਦਾ ਅੱਜ ਅਦਾਲਤ ਵਿਚੋਂ ਪੁਲਿਸ ਰਿਮਾਡ ਲੈ ਕੇ ਪੁੱਛ-ਗਿੱਛ ਕਰਕੇ ਇਸ ਵਾਰਦਾਤ ਵਿਚ ਸ਼ਾਮਲ ਰਹੇ ਬਾਕੀ ਦੋਸ਼ੀਆ ਬਾਰੇ ਪਤਾ ਲਗਾ ਕੇ ਉਨਾਂ ਨੂੰ ਵੀ ਜਲਦੀ ਗਿ੍ਰਫ਼ਤਾਰ ਕੀਤਾ ਜਾਵੇਗਾ।

Related Articles

Leave a Comment