Home » ਪੌਦੇ ਲਗਾਉਣ ¯ਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਸੰਸਥਾ ਇਸ ਵਰ੍ਹੇ ਲਗਾਵੇਗੀ 7 ਲੱਖ ਪੌਦੇ

ਪੌਦੇ ਲਗਾਉਣ ¯ਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਸੰਸਥਾ ਇਸ ਵਰ੍ਹੇ ਲਗਾਵੇਗੀ 7 ਲੱਖ ਪੌਦੇ

 ਸ੍ਰੀ ਹੈਮਕੁੰਡ ਸਕੂਲ ਦੇ ਸਾਰੇ ਵਿਦਿਆਰਥੀ ਮਿਸ਼ਨ ਹਰਿਆਲੀ ਵਿੱਚ ਲੈਣਗੇ ਹਿੱਸਾ :- ਚੇਅਰਮੈਨ ਸੰਧੂ

by Rakha Prabh
52 views

ਮੋਗਾ/ ਕੋਟ ਈਸੇ ਖਾ 15 ਜੁਲਾਈ ( ਜੀ ਐਸ ਸਿੱਧੂ) ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੀਤੇ ਜਾਂਦੇ ਉਪਰਾਲਿਆਂ ਦੀ ਲਗਾਤਾਰਤਾ ਵਿਚ ਇਸ ਵਾਰ 17 ਜੁਲਾਈ 2023 ਨੂੰ ਮਿਸ਼ਨ ਹਰਿਆਲੀ ਦਿਹਾੜਾ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹੁਣ ਤੱਕ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਮਾਪਿਆਂ, ਅਧਿਆਪਕਾਂ ਵੱਲੋਂ ਲਗਭਗ ਪੰਜ ਲੱਖ18 ਹਜਾਰ ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਆਪਣੀ ਇਕ ਕਿਸਮ ਦਾ ਵਰਲਡ ਰਿਕਾਰਡ ਬਣਾਇਆ ਸੀ। ਇਸ ਵਰੇ ਮਿਸ਼ਨ ਹਰਿਆਲੀ 2023 ਤਹਿਤ ਫ਼ਾਉਂਡੇਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਹੱਥੋ ਸੱਤ ਲੱਖ ਇੱਕ ਦਿਨ ਵਿੱਚ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜੋ ਇਹ ਆਪਣਾ ਵਿਸ਼ਵ ਰਿਕਾਰਡ ਤੋੜਕੇ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੈਂਬਰ ਅਤੇ ਸ੍ਰੀ ਹੇਮਕੁੰਟ ਪਬਲਿਕ ਸਕੂਲ ਦੇ ਚੇਅਰਮੈਨ ਕਲਵੰਤ ਸਿੰਘ ਸੰਧੂ ਅਤੇ ਮੈਨੇਜਮੈਂਟ ਡਾਇਰੈਕਟਰ ਸ੍ਰੀ ਮਤੀ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ 17 ਜੁਲਾਈ 2023 ਨੂੰ ਸ੍ਰੀ ਹੇਮਕੁੰਡ ਸਕੂਲ ਕੈਂਪਸ ਦੇ ਵਿਦਿਆਰਥੀ ਇਸ ਹਰਿਆਵਲ ਮਿਸ਼ਨ ਦਾ ਹਿੱਸਾ ਬਣਦੇ ਹੋਏ ਵਿਦਿਆਰਥੀ ਆਪਣੇ ਮਾਤਾ ਪਿਤਾ ਅਤੇ ਅਧਿਆਪਕ ਦੀ ਮਜੂਦਗੀ ਵਿਚ ਇੱਕ ਇੱਕ ਪੌਦਾ ਲਗਾਉਣੇ ਉਥੇ ਉਸ ਪੌਦੇ ਨੂੰ ਪਾਲਣ ਦਾ ਸੰਕਲਪ ਲੈਣਗੇ। ਇਸ ਮੌਕੇ ਸ੍ਰੀ ਹੇਮਕੁੰਟ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਸਮੂਹ ਅਧਿਆਪਕ ਹਰਿਆਵਲ ਮਿਸ਼ਨ ਦਾ ਹਿੱਸਾ ਬਣਦੇ ਹੋਏ ਇੱਕ ਇੱਕ ਪੌਦਾ ਲਗਾ ਕੇ ਆਪਣਾ ਯੋਗਦਾਨ ਪਾਉਣਗੇ।

Related Articles

Leave a Comment