ਜ਼ੀਰਾ/ਫਿਰੋਜ਼ਪੁਰ 16 ( ਲਵਪ੍ਰੀਤ ਸਿੰਘ ਸਿੱਧੂ /ਸ਼ਮਿੰਦਰ ਰਾਜਪੂਤ )
ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਮੋਹਰੀ ਰਹਿਣ ਵਾਲੀ ਸ਼ਹਿਰ ਦੀ ਨਾਮੀ ਸੰਸਥਾ ਸੇਵਾ ਭਾਰਤੀ ਜੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਚਲਦੇ ਨਵਰਾਤਰਿਆਂ ਨੂੰ ਮੁੱਖ ਰੱਖਦਿਆਂ ਕੰਜਕ ਪੂਜਨ ਸਮਾਗਮ ਸੁਆਮੀ ਸਵੱਤੇ ਪ੍ਰਕਾਸ਼ ਸਰਬ ਹਿੱਤਕਾਰੀ ਵਿਦਿਆ ਮੰਦਰ ਬੱਸ ਅੱਡਾ ਜ਼ੀਰਾ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੇਵਾ ਭਾਰਤੀ ਦੇ ਕਾਰਜਕਰਨੀ ਪ੍ਰਧਾਨ ਪ੍ਰੀਤਮ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਕੰਜਕ ਪੂਜਨ ਸਮਾਗਮ ਦੌਰਾਨ ਉਘੇ ਪੱਤਰਕਾਰ ਗੁਰਪ੍ਰੀਤ ਸਿੰਘ ਸਿੱਧੂ ਮੁੱਖ ਸੰਪਾਦਕ ਰਾਖਾ ਪ੍ਰਭ ਅਖਬਾਰ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਵਿਧੀਵੱਤ ਮਾਤਾ ਦੇ ਨਵਰਾਤਰਿਆਂ ਨੂੰ ਮੁੱਖ ਰੱਖਦਿਆਂ 91 ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਕਾਰਜਕਾਰੀ ਪ੍ਰਧਾਨ ਪ੍ਰੀਤਮ ਸਿੰਘ,ਮੈਡਮ ਮਧੂ ਮਿਤਲ ਮੀਤ ਪ੍ਰਧਾਨ ਪੰਜਾਬ,ਐਨ ਕੇ ਨਾਰੰਗ ਜਨਰਲ ਸਕੱਤਰ, ਰਜਿੰਦਰ ਬੰਸੀਵਾਲ , ਗੁਰਦੇਵ ਸਿੰਘ ਸਿੱਧੂ, ਡਾ ਰਮੇਸ਼ ਚੰਦਰ,ਸ਼੍ਰੀ ਮਤੀ ਸੁਮਨ ਬੰਸੀਵਾਲ,ਸ਼੍ਰੀ ਮਤੀ ਵੀਨਾ ਸ਼ਰਮਾਂ, ਸ਼੍ਰੀ ਮਤੀ ਮੀਨਾਕਸ਼ੀ ਗੁਪਤਾ, ਮਾਸਟਰ ਹਰਭਜਨ ਸਿੰਘ, ਮੁਨੀਸ਼ ਕੁਮਾਰ ਮਾਣਕਟਾਲਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।