ਰਾਜੌਰੀ/ਜੰਮੂ, 2 ਜੂਨ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਅਤਿਵਾਦੀ ਮਾਰਿਆ ਗਿਆ। ਰਾਜੌਰੀ ਨੇੜੇ ਦਰਸਾਲ ਗੁਰਜਨ ਦੇ ਜੰਗਲੀ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਫੌਜ ਅਤੇ ਪੁਲੀਸ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਕਾਰਵਾਈ ਮੁਕਾਬਲੇ ‘ਚ ਬਦਲ ਗਈ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਧਿਰਾਂ ਵਿਚਾਲੇ ਰਾਤ ਭਰ ਗੋਲੀਬਾਰੀ ਹੁੰਦੀ ਰਹੀ। ਮੁਕਾਬਲਾ ਹਾਲੇ ਤੱਕ ਜਾਰੀ ਹੈ ਤੇ ਹੁਣ ਤੱਕ ਇਕ ਅਤਿਵਾਦੀ ਮਾਰਿਆ ਜਾ ਚੁੱਕਾ ਹੈ।