Home » ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਠੋਕਰ ਖਾ ਕੇ ਡਿੱਗੇ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਠੋਕਰ ਖਾ ਕੇ ਡਿੱਗੇ

by Rakha Prabh
49 views

ਕੋਲੋਰਾਡੋ (ਅਮਰੀਕਾ), 2 ਜੂਨ

ਅਮਰੀਕੀ ਹਵਾਈ ਸੈਨਾ ਅਕੈਡਮੀ ਵਿਚ ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਠੋਕਰ ਖਾ ਕੇ ਸਟੇਜ ‘ਤੇ ਡਿੱਗ ਪਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਸੱਟ ਨਹੀਂ ਲੱਗੀ। ਇਸ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਬਾਇਡਨ ਨੇ ਕਿਹਾ ਕਿ ਉਹ ਰੇਤ ਦੇ ਬੋਰੇ ਨਾਲ ਟਕਰਾ ਗਏ ਸਨ। ਅਮਰੀਕੀ ਰਾਸ਼ਟਰਪਤੀ ਕੋਲੋਰਾਡੋ ਸਪ੍ਰਿੰਗਜ਼ ਵਿਚ ਏਅਰ ਫੋਰਸ ਅਕੈਡਮੀ ਵਿਚ ਪੋਡੀਅਮ ‘ਤੇ ਗ੍ਰੈਜੂਏਟਾਂ ਨਾਲ ਹੱਥ ਮਿਲਾ ਰਹੇ ਸਨ ਜਦੋਂ ਉਹ ਆਪਣੀ ਸੀਟ ‘ਤੇ ਜਾਣ ਲਈ ਮੁੜੇ ਤਾਂ ਉਹ ਠੋਕਰ ਖਾ ਕੇ ਡਿੱਗ ਪਏ। ਹਵਾਈ ਫ਼ੌਜ ਦੇ ਅਧਿਕਾਰੀ ਤੇ ਅਮਰੀਕੀ ਖੁਫ਼ੀਆ ਟੀਮ ਦੇ ਦੋ ਮੈਂਬਰਾਂ ਨੇ ਉਨ੍ਹਾਂ ਨੂੰ ਚੁੱਕਿਆ ਤੇ ਸੀਟ ਤੱਕ ਜਾਣ ਲਈ ਉਨ੍ਹਾਂ ਦੀ ਮਦਦ ਕੀਤੀ।

Related Articles

Leave a Comment