ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ ) 14 ਜੁਲਾਈ, 2023 ਮਾਨਯੋਗ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਇੱਕ ਬਲਾਤਕਾਰ ਕੇਸ ਵਿੱਚ ਪੀੜ੍ਹਤ ਨੂੰ ਰੁ.1,50,000/- ਦਾ ਮੁਆਵਜਾ ਪਾਸ ਕੀਤਾ ਹੈ।
ਇਹ ਮੁਆਵਜਾ ਮਾਨਯੋਗ ਜੱਜ ਸਾਹਿਬ ਵੱਲੋਂ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਦਿੱਤਾ ਗਿਆ। ਅੱਜ ਪੀੜ੍ਹਤ ਲੜਕੀ ਅਤੇ ਉਸ ਦਾ ਪਰਿਵਾਰ ਖੁਸ਼ ਸੀ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮੁਆਵਜੇ ਦੀ ਰਕਮ ਨਾਲ ਉਹਨਾਂ ਦੀ ਬੱਚੀ ਦਾ ਭਵਿੱਖ ਸਵਰ ਸਕਦਾ ਹੈ। ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਪੀੜ੍ਹਤ ਨੂੰ ਮੁਆਵਜਾ ਦਿੱਤਾ ਜਾਂਦਾ ਹੈ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਝੋਕ ਰੋਡ, ਨੇੜੇ ਸ਼ੇਰ ਸ਼ਾਹ ਵਾਲੀ ਚੌਕ, ਫਿਰੋਜਪੁਰ ਕੈਂਟ ਵਿਖੇ ਸੰਪਰਕ ਕਰ ਸਕਦੇ ਹਨ।