ਦਲਜੀਤ ਕੌਰ
ਸ਼ਹੀਦ ਊਧਮ ਸਿੰਘ ਵਾਲਾ, 25 ਸਤੰਬਰ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 24 ਸਤੰਬਰ ‘ਤੇ ਲੈਕਚਰ ਅਤੇ ਕਵੀ ਦਰਬਾਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਦਾ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੇ ਲੜਕੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਭਗਤ ਸਿੰਘ ਆਪਣੇ ਸਾਥੀਆਂ ਤੋਂ ਬਿਨਾਂ ਅਧੂਰਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਜਿਸ ਤਰ੍ਹਾਂ ਦੀ ਆਜ਼ਾਦੀ ਦਾ ਸੁਪਨਾ ਲਿਆ ਸੀ ਉਹ ਅੱਜ ਵੀ ਅਧੂਰਾ ਹੈ। ਉਹਨਾਂ ਨੂੰ ਲੋਕਾਂ ਦੇ ਦਿਲਾਂ ਵਿਚੋਂ ਖਤਮ ਨਹੀਂ ਕੀਤਾ ਜਾ ਸਕਦਾ। ਉਹ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜਿਉਂਦੇ ਹਨ।
ਇਸ ਸਮੇਂ ਜਮਹੂਰੀ ਅਧਿਕਾਰ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਤੇ ਮਨਧੀਰ ਸਿੰਘ, ਲੋਕ ਚੇਤਨਾ ਮੰਚ ਵੱਲੋਂ ਨਾਮਦੇਵ ਭੁਟਾਲ ਜੀ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵੱਲੋਂ ਸਕੱਤਰ ਜੁਝਾਰ ਲੌਂਗੋਵਾਲ ਤੇ ਗੁਰਮੇਲ ਲੌਂਗੋਵਾਲ ਤੇ ਲੋਕ ਪੱਖੀ ਆਗੂ ਚਰਨਜੀਤ ਪਟਵਾਰੀ ਵੀ ਸ਼ਾਮਿਲ ਹੋਏ।
ਇਸ ਮੌਕੇ ਮੰਚ ਵੱਲੋ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਤੇ ਮੌਜੂਦ ਲੋਕਾਂ ਦੀ ਵਾਹ ਵਾਹ ਖੱਟੀ। ਪ੍ਰਸਿੱਧ ਲੋਕ ਪੱਖੀ ਕਵੀਆਂ ਤੇ ਕਵਿਤਰੀਆਂ, ਸੱਤਪਾਲ ਭੀਖੀ, ਡਾ. ਸੰਤੋਖ ਸਿੰਘ ਸੁੱਖੀ, ਰਾਜਵਿੰਦਰ ਕੌਰ ਜਟਾਣਾ, ਰਣਜੀਤ ਸਿੰਘ ਧੂਰੀ, ਨਰਿੰਦਰ ਪਾਲ ਕੌਰ, ਜਸਵੀਰ ਚੋਟੀਆਂ, ਬਲਜੀਤ ਨਮੋਲ, ਕਮਲਜੀਤ ਜਲੂਰ, ਸੰਦੀਪ ਸੋਖਲ ਬਾਦਸ਼ਾਹਪੁਰ, ਮਨਪ੍ਰੀਤ ਕੌਰ, ਸੁਪਿੰਦਰ ਭਾਰਤਵਾਜ, ਜਗਦੀਸ਼ ਪਾਪੜਾ, ਪਰਮਿੰਦਰ ਸਿੰਘ, ਰੋਹਿਤ ਕੌਸ਼ਿਕ ਨੇ ਆਪਣੀ ਹਾਜ਼ਰੀ ਲਗਵਾਈ।
ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਅਨਿਲ ਕੁਮਾਰ ਨੇ ਨਿਭਾਈ। ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਮੰਚ ਸੰਬੰਧੀ ਤੇ ਉਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਦੱਸਿਆ। ਇਸ ਸਮੇਂ ਮੰਚ ਦੀ ਆਗੂ ਟੀਮ ਦੇ ਹਰਦੇਵ ਸਿੰਘ, ਨਰੇਸ਼ ਕੁਮਾਰ, ਰਾਮ ਸਰੂਪ ਢੈਪਈ, ਸੰਜੀਵ ਕੁਮਾਰ, ਸੁਖਜਿੰਦਰ ਸਿੰਘ, ਬਲਜੀਤ ਨਮੋਲ, ਨੈਬ ਸਿੰਘ, ਗੁਰਮੇਲ ਸਿੰਘ, ਪਵਨ ਕੁਮਾਰ, ਪਦਮ ਕੁਮਾਰ, ਬੇਅੰਤ ਸਿੰਘ, ਗਗਨਦੀਪ, ਮਨਪ੍ਰੀਤ, ਦਰਸ਼ਨ ਸਮੇਤ ਸਾਰੇ ਸਾਥੀਆਂ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦਿੱਤਾ।