ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਭਾਜਪਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਫਗਵਾੜਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਨਵੀਨੀਕਰਣ ਅਤੇ 3 ਰੇਲਵੇ ਅੰਡਰ ਪਾਸ ਦਾ ਨੀਂਹ ਪੱਥਰ ਸ਼ਨੀਵਾਰ 8 ਜੁਲਾਈ ਨੂੰ ਕੇਂਦਰੀ ਉਦਯੋਗ ਅਤੇ ਵਣਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਸਵੇਰੇ 10.30 ਵਜੇ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਸੋਮ ਪ੍ਰਕਾਸ਼ ਨੇ ਬਤੌਰ ਮੈਂਬਰ ਪਾਰਲੀਮੈਂਟ ਹਲਕਾ ਹੁਸ਼ਿਆਰਪੁਰ ਦਾ ਬਹੁਤ ਵਿਕਾਸ ਕਰਵਾਇਆ ਹੈ ਅਤੇ ਲਗਾਤਾਰ ਫਗਵਾੜਾ ਸਮੇਤ ਪੂਰੇ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ। ਭਾਜਪਾ ਆਗੂਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨਵੀਨੀਕਰਣ ਅਤੇ ਤਿੰਨ ਅੰਡਰਪਾਸ ਲਈ ਕੇਂਦਰ ਵੱਲੋਂ 30 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਬਹੁਤ ਜਲਦੀ ਫਗਵਾੜਾ ਦੇ ਰੇਲਵੇ ਸਟੇਸ਼ਨ ਨੂੰ ਆਧੂਨਿਕ ਰੂਪ ਦਿੱਤਾ ਜਾਵੇਗਾ।