ਹੁਸ਼ਿਆਰਪੁਰ 27 ਜੁਲਾਈ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਹੜਾਂ ਦੀ ਮਾਰ ਹੇਠ ਆ ਗਏ ਹਨ ਬਹੁਤ ਸਾਰੇ ਗਰੀਬ ਲੋਕਾਂ ਦੇ ਤਾਂ ਘਰ ਵੀ ਢਹਿ ਚੁੱਕੇ ਹਨ ਅਤੇ ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ! ਹੁਣ ਪੰਜਾਬ ਵਿੱਚ ਡੇਂਗੂ ਨੇ ਵੀ ਆਪਣਾ ਜ਼ੋਰ ਫੜ ਲਿਆ ਹੈ! ਗੁਰਮੁਖ ਸਿੰਘ ਖੋਸਲਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਹੜਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣਾ ਹੈ ਉੱਥੇ ਹੀ ਮਜਦੂਰਾਂ ਨੂੰ ਵੀ ਘੱਟੋ ਘੱਟ 50/50 ਹਜਾਰ ਰੁਪਏ ਮੁਆਵਜੇ ਵਜੋਂ ਦਿੱਤੇ ਜਾਣ ! ਜਿਹੜੇ ਗਰੀਬ ਲੋਕਾਂ ਦੇ ਘਰ ਹੜਾ ਕਾਰਨ ਢਹਿ ਚੁੱਕੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਨਵੇਂ ਘਰ ਬਣਾ ਕੇ ਦੇਵੇ ! ਹੜਾਂ ਨਾਲ ਪ੍ਰਭਾਵਿਤ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਵੀਂ ਬਿੱਲਕੁਲ ਫ੍ਰੀ ਦਿੱਤੀਆਂ ਜਾਣ ਤਾਂ ਜੋ ਲੋਕ ਡੇਂਗੂ ਦੇ ਪ੍ਰਕੋਪ ਤੋਂ ਬਚ ਸਕਣ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਨੇ 2024 ਵਿਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ! ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਗੁਰਦੇਵ ਮਾਲੜੀ ਰਾਸ਼ਟਰੀ ਸਕੱਤਰ, ਪ੍ਰੇਮ ਮਸੀਹ ਪ੍ਰਧਾਨ ਪੰਜਾਬ, ਰੇਸ਼ਮ ਸਿੰਘ ਭੱਟੀ ਚੇਅਰਮੈਨ ਕ੍ਰਿਸ਼ਚਿਆਨ ਵਿੰਗ ਪੰਜਾਬ,ਪਾਸਟਰ ਹਰਵਿੰਦਰ ਪੋਲ,,ਪਾਸਟਰ ਸੰਦੀਪ ਆਦਮ ਪੁਰ, ਪਾਸਟਰ ਸੱਤਵੀਰ ਕਾਲਾ ਬਕਰਾ, ਪਾਸਟਰ ਮੁਲਖ ਰਾਜ ਜੰਡੂ ਸਿੰਘਾਂ, ਪਾਸਟਰ ਰਾਮ ਚੋਟਾਲਾ, ਰਾਜ ਕੁਮਾਰ ਕਸਬਾ,ਰਾਜੂ ਕੋਟਲਾ, ਅਸ਼ੋਕ ਕੋਟਲੀ,ਅਮਰਜੀਤ ਝਾਵਾਂ, ਦਲੇਰ ਮਿਰਜ਼ਾ ਪੁਰ, ਚਰਨਜੀਤ ਕਸਬਾ ਅਦਿ ਮੌਜੂਦ ਸਨ!