ਲੁਧਿਆਣਾ 1 ਜੁਲਾਈ (ਕਰਨੈਲ ਸਿੰਘ ਐੱਮ.ਏ.)
ਦਸ਼ਮੇਸ਼ ਵੈਲਫ਼ੇਅਰ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰੇਗੀ । ਉਕਤ ਵਿਚਾਰਾਂ ਦਾ ਪ੍ਰਗਟਾਵਾ ਦਸ਼ਮੇਸ਼ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਕਾ ਨੇ ਅੱਜ ਸੋਸਾਇਟੀ ਦੇ ਮੈਂਬਰਾਂ ਦੀ ਬੈਠਕ ਦੌਰਾਨ ਕੀਤਾ | ਪਰਮਿੰਦਰ ਸਿੰਘ ਕਾਕਾ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਨਸ਼ਾ ਪੈਰ ਪਸਾਰ ਚੁੱਕਾ ਹੈ , ਇਸ ਨੂੰ ਇਕਜੁੱਟ ਹੋ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ । ਕਾਕਾ ਨੇ ਪੰਜਾਬ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਓ ਇਕਜੁੱਟ ਹੋ ਕੇ ਇਸ ਵਿਰੁੱਧ ਚੱਲ ਰਹੀ ਮੁਹਿੰਮ ਚ ਹਿੱਸਾ ਲੈ ਕੇ ਇਸ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰੀਏ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਮੁੱਖ ਸੇਵਾਦਾਰ ਮਨਪ੍ਰੀਤ ਸਿੰਘ ਟਾਂਕ ਦੀ ਅਗਵਾਈ ਹੇਠ ਦਸ਼ਮੇਸ਼ ਵੈਲਫ਼ੇਅਰ ਸੋਸਾਇਟੀ ਨੂੰ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਹੋਰਨਾਂ ਤੌ ਇਲਾਵਾ ਕੁਲਦੀਪ ਸਿੰਘ ਦੀਪਾ, ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਕਾਕਾ, ਹਰਜੀਤ ਸਿੰਘ ਮਰਵਾਹਾ, ਰਾਕੇਸ਼ ਗੋਇਲ, ਵਿਨੋਦ ਬੱਬ, ਤ੍ਰਿਸ਼ੂਲ ਬੱਬ , ਮਨਪ੍ਰੀਤ ਸਿੰਘ ਵਾਲੀਆ, ਪ੍ਰਦੀਪ ਰਾਜਪੂਤ, ਇੰਦਰਪ੍ਰੀਤ ਸਿੰਘ ਸਿੱਧੂ, ਲਖਬੀਰ ਸਿੰਘ, ਅਮਨਦੀਪ ਅਰੋੜਾ, ਮਨਪ੍ਰੀਤ ਸਿੰਘ ਫਰਵਾਲ਼ੀ, ਗੁਰਦੀਪ ਸਿੰਘ ਰੰਧਾਵਾ ਵੀ ਹਾਜ਼ਰ ਸਨ |
ਫੋਟੋ ਕੈਪਸ਼ਨ : ਦਸ਼ਮੇਸ਼ ਵੈਲਫ਼ੇਅਰ ਸੋਸਾਇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੀ ਨਸ਼ਾ ਵਿਰੋਧੀ ਸਾਂਝੀ ਬੈਠਕ ਦੌਰਾਨ ਪਰਮਿੰਦਰ ਸਿੰਘ ਕਾਕਾ , ਕੁਲਦੀਪ ਸਿੰਘ ਦੀਪਾ , ਇੰਦਰਪ੍ਰੀਤ ਸਿੰਘ ਕਾਕਾ ਅਤੇ ਮਨਪ੍ਰੀਤ ਸਿੰਘ ਟਾਂਕ ਆਦਿ !