Home » ਅਦਾਕਾਰ ਅਜੇ ਨਾਗਰਥ ਨਾਲ ਵਾਪਰਿਆ ਸੜਕ ਹਾਦਸਾ, ਸਰੀਰ ’ਤੇ ਲੱਗੀਆਂ ਕਈ ਸੱਟਾਂ

ਅਦਾਕਾਰ ਅਜੇ ਨਾਗਰਥ ਨਾਲ ਵਾਪਰਿਆ ਸੜਕ ਹਾਦਸਾ, ਸਰੀਰ ’ਤੇ ਲੱਗੀਆਂ ਕਈ ਸੱਟਾਂ

by Rakha Prabh
262 views

ਅਦਾਕਾਰ ਅਜੇ ਨਾਗਰਥ ਨਾਲ ਵਾਪਰਿਆ ਸੜਕ ਹਾਦਸਾ, ਸਰੀਰ ’ਤੇ ਲੱਗੀਆਂ ਕਈ ਸੱਟਾਂ
ਨਵੀਂ ਦਿੱਲੀ, 30 ਅਕਤੂਬਰ: ਟੀਵੀ ਸੋਅ ‘ਬੜੇ ਅੱਛੇ ਲਗਤੇ ਹੈਂ 2’ ਦੇ ਮਸਹੂਰ ਅਭਿਨੇਤਾ ਅਜੇ ਨਾਗਰਥ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਕ ਕਾਰ ਨੇ ਅਦਾਕਾਰ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ।

ਈ-ਟਾਈਮਜ ਦੀ ਇਕ ਰਿਪੋਰਟ ਮੁਤਾਬਕ ਅਜੇ ਨਾਗਰਥ ਨੇ ਖੁਦ ਇਸ ਗੱਲ ਦੀ ਪੁਸਟੀ ਕੀਤੀ ਹੈ ਅਤੇ ਦੱਸਿਆ ਕਿ ਇਸ ਘਟਨਾ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰ ਨੇ ਦੱਸਿਆ ਕਿ ਉਹ ਸਿੱਧੀ ਬਾਇਕ ਚਲਾ ਰਿਹਾ ਹੈ। ਫਿਰ ਉਸਨੂੰ ਖੱਬੇ ਮੁੜਨਾ ਸੀ। ਪਿੱਛਿਓਂ ਇੱਕ ਕਾਰ ਉਸਦੇ ਪਿੱਛੇ ਆ ਰਹੀ ਸੀ। ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਡਿੱਗ ਪਿਆ।

ਇਹ ਘਟਨਾ ਮੁੰਬਈ ਦੇ ਮਾਡਲ ਟਾਊਨ (ਅੰਧੇਰੀ) ਨੇੜੇ ਵਾਪਰੀ ਜਦੋਂ ਅਜੇ ਸੂਟਿੰਗ ਲਈ ਜਾ ਰਿਹਾ ਸੀ। ਅਭਿਨੇਤਾ ਨੇ ਸਪੱਸਟ ਕਿਹਾ ਕਿ ਇਹ ਉਸ ਦੀ ਗਲਤੀ ਸੀ ਅਤੇ ਕਾਰ ਚਾਲਕ ਨੂੰ ਦੋਸੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ’ਤੇ ਉਸ ਨੇ ਕਿਹਾ, ‘ਕੋਈ ਫ੍ਰੈਕਚਰ ਨਹੀਂ ਹੈ, ਪਰ ਮੈਂ ਅਜੇ ਪੂਰੇ ਸਰੀਰ ਦਾ ਐਮਆਰਆਈ ਕਰਵਾਉਣਾ ਹੈ। ਮੇਰੇ ਸਰੀਰ ’ਚ ਬਹੁਤ ਸਾਰੇ ਜਖਮ ਹਨ, ਬਹੁਤ ਦਰਦ ਹੈ, ਇਹ ਬਹੁਤ ਡਰਾਉਣਾ ਸੀ। ਰੱਬ ਦਾ ਸੁਕਰ ਹੈ ਮੈਂ ਹੈਲਮੇਟ ਪਾਇਆ ਹੋਇਆ ਸੀ।

ਸੱਟਾਂ ਲੱਗਣ ਕਾਰਨ ਅਦਾਕਾਰ ਨੇ ਏਕਤਾ ਕਪੂਰ ਦੇ ਸੂਟ ਤੋਂ ਕੁਝ ਦਿਨਾਂ ਲਈ ਬ੍ਰੇਕ ਲੈ ਲਿਆ ਹੈ। ਉਸ ਨੇ ਕਿਹਾ, ‘ਏਕਤਾ ਮੈਮ ਬਹੁਤ ਚੰਗੀ ਹੈ। ਉਸ ਨੇ ਮੇਰੀ ਦੇਖਭਾਲ ਕੀਤੀ। ਸੱਟਾਂ ਲੱਗਣ ਤੋਂ ਬਾਅਦ ਮੈਂ ਇਕ ਦਿਨ ’ਚ ਕੁਝ ਘੰਟਿਆਂ ਲਈ ਗਿਆ ਸੀ। ਫਿਲਹਾਲ ਮੈਂ ਘਰ ’ਚ ਠੀਕ ਹੋ ਰਿਹਾ ਹਾਂ। ਅਜੈ ਨਾਗਰਥ ਨੂੰ ਆਖਰੀ ਵਾਰ ਟੀਵੀ ਸੀਰੀਅਲ ਸੀਆਈਡੀ ’ਚ ਦੇਖਿਆ ਗਿਆ ਸੀ।

Related Articles

Leave a Comment