Home » ਅੱਜ ਹੋ ਰਹੇ ਸਨਮਾਨ ਸਮਾਰੋਹ ਤੇ ਵਿਸ਼ੇਸ਼

ਅੱਜ ਹੋ ਰਹੇ ਸਨਮਾਨ ਸਮਾਰੋਹ ਤੇ ਵਿਸ਼ੇਸ਼

ਜਸਵਿੰਦਰ ਸਿੰਘ ਸਹੋਤਾ ‘ਦ ਰੀਅਲ ਹੀਰੋ-2023’ ਰਾਸਟਰੀ ਐਵਾਰਡ ਨਾਲ ਹੋਵੇਗਾ ਅੱਜ ਜੈਪੁਰ ਵਿਚ ਸਨਮਾਨ

by Rakha Prabh
9 views
ਹੁਸ਼ਿਆਰਪੁਰ, 22 ਜੁਲਾਈ (ਤਰਸੇਮ ਦੀਵਾਨਾ )- ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਸੰਘਰਸ਼ ਕਰ ਰਹੇ ਜਸਵਿੰਦਰ ਸਿੰਘ ਸਹੋਤਾ ਨੂੰ ਰਾਸ਼ਟਰੀ ਅਖਬਾਰ ਦਿਵਿਆਂਗ ਜਗਤ ਦੁਆਰਾ 23 ਜੁਲਾਈ ਨੂੰ  ਜੈਪੁਰ ਵਿਖੇ ‘ਦ ਰੀਅਲ ਹੀਰੋ’ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਐਵਾਰਡ ਲਈ ਜਸਵਿੰਦਰ ਸਿੰਘ ਸਹੋਤਾ ਦੀ ਚੋਣ ਹੋਣ ਲਈ ਦਿਵਿਆਗਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦਿਵਿਆਂਗਾਂ ਨੂੰ ਜਾਗਰੂਕ ਕਰਨ ਅਤੇ ਸਰਕਾਰਾਂ ਨੂੰ ਦਿਵਿਆਂਗਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣ ਲਈ ਲਿਖੇ ਜਾ ਰਹੇ ਆਰਟੀਕਲਾਂ ਦੀ ਬਦੌਲਤ ਸਹੋਤਾ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ। ਦੇਸ਼ ਭਰ 51 ਕਲਮ ਦੇ ਸਿਪਾਹੀ ਪੱਤਰਕਾਰਾਂ ਨੂੰ ਦਿਵਿਆਂਗਾਂ ਭਲਾਈ ਲਈ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਸਦਕਾ ਇਹ ਵਕਾਰੀ ਸਨਮਾਨ ਦਿੱਤਾ ਜਾ ਰਿਹਾ ਹੈ। ਜਸਵਿੰਦਰ ਸਿੰਘ ਸਹੋਤਾ ਮੌਜੂਦਾ ਸਮੇਂ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਦਿਵਿਆਂਗ ਸੈਲ ਦੇ ਚੇਅਰਮੈਨ ਅਤੇ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਅ ਕੇ ਦਿਵਿਆਂਗਾਂ ਦੀ ਸੇਵਾ ਕਰ ਰਹੇ ਹਨ। ਸਹੋਤਾ ਲਗਭਗ 25 ਸਾਲਾਂ ਤੋ ਸਰੀਰਕ ਸਮੱਸਿਆਂ ਨਾਲ ਜੂਝ ਰਹੇ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਖੁਦ 80 ਫੀਸਦੀ ਸਰੀਰਕ ਤੌਰ ਤੇ ਦਿਵਿਆਂਗ ਹੋਣ ਦੇ ਬਾਵਜੂਦ ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਕੰਮ ਕਰ ਰਹੇ ਹਨ। ਸਹੋਤਾ ਨੂੰ 15 ਅਗਸਤ 2018 ਨੂੰ ਸੁਤੰਤਰਤਾ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। 3 ਦਸੰਬਰ 2020 ਨੂੰ ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਉਮੀਦ ਹੈਲਪਲਾਈਨ ਫਾਊਡੇਸ਼ਨ ਜੈਪੁਰ ਵਲੋਂ ਸਹੋਤਾ ਨੂੰ ‘ਦਿਵਿਆਂਗ ਰਤਨ-2020’ ਰਾਸ਼ਟਰੀ ਐੇਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਜਸਵਿੰਦਰ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
 ਕੈਪਸ਼ਨ- ਜਸਵਿੰਦਰ ਸਿੰਘ ਸਹੋਤਾ ।

Related Articles

Leave a Comment