ਅੰਮ੍ਰਿਤਸਰ 28 ਜੂਨ 2023 ( ਰਣਜੀਤ ਸਿੰਘ ਮਸੌਣ )
ਸ਼ਿਵੋਹਮ ਸੇਵਾ ਮੰਡਲ ਛੇਹਰਟਾ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਸਮੁੱਚੀ ਟੀਮ ਵੱਲੋਂ 1 ਜੁਲਾਈ ਨੂੰ ਹੋਣ ਵਾਲੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਖਰੋਟ ਮੋਡ ਕਠੂਆ ਵਿਖੇ ਸੰਗਤਾਂ ਲਈ 30 ਜੂਨ ਨੂੰ ਲੰਗਰ ਭੰਡਾਰਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਮੰਗਲਵਾਰ ਰਾਤ ਨੂੰ ਰਾਸ਼ਨ ਸਮੱਗਰੀ ਦੇ ਟਰੱਕ ਛੇਹਰਟਾ ਤੋਂ ਭੇਜੇ ਗਏ ਸਨ। ਟਰੱਕਾਂ ਨੂੰ ਭੇਜਣ ਤੋਂ ਪਹਿਲਾਂ ਮੰਦਰ ਬਾਬਾ ਭਾਊਡੇ ਵਾਲਾ ਵਿਖੇ ਹਵਨ ਯੱਗ ਕੀਤਾ ਗਿਆ। ਹਵਨ ਯੱਗ ਪੂਜਾ ਦੌਰਾਨ ਪਰਮ ਸੰਤ ਅਦਵੈਤ ਸਵਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਅਤੇ ਅਸ਼ਨੀਲ ਮਹਾਰਾਜ ਵੀ ਮੌਜ਼ੂਦ ਰਹੇ ਅਤੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤੇ। ਸ਼ਰਧਾਲੂਆਂ ਵੱਲੋਂ ਬਮ ਬਮ ਭੋਲੇ ਦੇ ਜੈਕਾਰੇ ਲਗਾਏ ਗਏ।
ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਅੱਜ 27 ਜੂਨ ਨੂੰ ਅਮਰਨਾਥ ਯਾਤਰਾ ਦੇ ਰਸਤੇ ਵਿੱਚ ਕਠੂਆ ਖਰੋਟ ਮੋਡ ਲੰਗਰ ਭੰਡਾਰੇ ਲਈ ਰਾਸ਼ਨ ਦੇ ਟਰੱਕ ਰਵਾਨਾ ਕੀਤੇ ਗਏ ਹਨ ਅਤੇ 30 ਜੂਨ ਨੂੰ ਰਾਤ ਨੂੰ ਸ਼ਿਵ ਜਾਗਰਣ ਹੋਵੇਗਾ। ਜਿਸ ਵਿੱਚ ਆਰਤੀ ਦੇਵਾ ਜੀ ਮਹਾਰਾਜ ਵੀ ਪਹੁੰਚਣਗੇ। ਉਨ੍ਹਾਂ ਦੱਸਿਆਂ ਕਿ ਜਿੱਥੇ ਲੰਗਰ ਭੰਡਾਰੇ ਦੌਰਾਨ ਸੰਗਤਾਂ ਲਈ ਲੰਗਰ ਭੰਡਾਰੇ ਦਾ ਪ੍ਰਬੰਧ ਹੋਵੇਗਾ, ਉੱਥੇ ਬੱਚਿਆਂ ਲਈ ਦੁੱਧ ਅਤੇ ਮੈਡੀਕਲ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।