Home » ਸਾਬਕਾ ਵਿਧਾਇਕ ਦੀ ਰਿਹਾਇਸ਼ ਅਤੇ ਕਰੀਬੀਆਂ ਦੇ ਟਿਕਾਣੇ ’ਤੇ ਇਨਕਮ ਟੈਕਸ ਦੀ ਛਾਪੇਮਾਰੀ

ਸਾਬਕਾ ਵਿਧਾਇਕ ਦੀ ਰਿਹਾਇਸ਼ ਅਤੇ ਕਰੀਬੀਆਂ ਦੇ ਟਿਕਾਣੇ ’ਤੇ ਇਨਕਮ ਟੈਕਸ ਦੀ ਛਾਪੇਮਾਰੀ

by Rakha Prabh
83 views

ਸਾਬਕਾ ਵਿਧਾਇਕ ਦੀ ਰਿਹਾਇਸ਼ ਅਤੇ ਕਰੀਬੀਆਂ ਦੇ ਟਿਕਾਣੇ ’ਤੇ ਇਨਕਮ ਟੈਕਸ ਦੀ ਛਾਪੇਮਾਰੀ
ਪਠਾਨਕੋਟ, 28 ਅਕਤੂਬਰ : ਇਨਕਮ ਟੈਕਸ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਸਵੇਰੇ ਟੀਮ ਜੋਗਿੰਦਰ ਪਾਲ ਦੀ ਰਿਹਾਇਸ਼ ’ਤੇ ਪਹੁੰਚੀ। ਟੀਮ ਨੇ ਉਨ੍ਹਾਂ ਦੇ ਰਿਹਾਇਸ਼ੀ ਸਥਾਨ ਦੇ ਬਾਹਰ ਸੁਰੱਖਿਆ ਮੁਲਾਜਮ ਤਾਇਨਾਤ ਕਰ ਦਿੱਤੇ ਤਾਂ ਜੋ ਕੋਈ ਅੰਦਰ-ਬਾਹਰ ਨਾ ਜਾ ਸਕੇ।

ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਹਾਸਲ ਕਰ ਰਹੀ ਹੈ। ਫਿਲਹਾਲ, ਟੀਮ ਨੇ ਕਿਸੇ ਵੀ ਤਰ੍ਹਾਂ ਕਿਸੇ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਟੀਮ ਨੇ ਉਨ੍ਹਾਂ ਦੇ ਕਰੀਬੀਆਂ ’ਚ ਸ਼ੁਮਾਰ ਪਿੰਡ ਬਨੀ ਲੋਧੀ ’ਚ ਸਰਪੰਚ ਰਾਜਿੰਦਰ ਸਿੰਘ ਭਿੱਲਾ ਦੀ ਰਿਹਾਇਸ਼ ’ਤੇ ਵੀ ਛਾਪੇਮਾਰੀ ਕੀਤੀ ਹੈ।

ਵਿਭਾਗ ਦੀ ਟੀਮ ਨੇ ਪਿੰਡ ਪੰਮਾ ਦੇ ਜੋਗਿੰਦਰ ਪਾਲ ਦੇ ਕਰੀਬੀ ਨੇਤਾ ਅਤੇ ਸੁਜਾਨਪੁਰ ’ਚ ਇਕ ਨਿੱਜੀ ਹਸਪਤਾਲ ’ਚ ਵੀ ਦਬਿਸ਼ ਦਿੱਤੀ। ਪੰਮਾ ’ਚ ਸਤੀਸ਼ ਕੁਮਾਰ ਉਰਫ ਜੱਟ ਦੀ ਰਿਹਾਇਸ਼ ’ਤੇ ਸਵੇਰੇ ਲਗਭਗ 9 ਵਜੇ ਦਬਿਸ਼ ਦਿੱਤੀ ਗਈ, ਜਦਕਿ ਇਕ ਹੋਰ ਟੀਮ ਨੇ ਸੁਜਾਨਪੁਰ ’ਚ ਲਗਭਗ 8 ਵਜੇ ਇਕ ਨਿੱਜੀ ਹਸਪਤਾਲ ’ਚ ਦਬਿਸ਼ ਦਿੱਤੀ।

ਇਸ ਤੋਂ ਇਲਾਵਾ ਮਾਮੂਨ ਅਤੇ ਪਿੰਡ ਬਨੀ ਲੋਧੀ ’ਚ ਵੀ ਕਾਂਗਰਸੀ ਆਗੂਆਂ ਦੇ ਘਰਾਂ ’ਚ ਵੀ ਇਨਕਮ ਟੈਕਸ ਟੀਮਾਂ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਮੀਡੀਆ ਕਰਮੀਆਂ ਨੇ ਟੀਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਟੀਮ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਹਾਲੇ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਜੋਗਿੰਦਰ ਪਾਲ ’ਤੇ ਨਾਜਾਇਜ ਮਾਈਨਿੰਗ ਦੇ ਵੀ ਆਰੋਪ ਲੱਗੇ ਸਨ। ਇਸ ਮਾਮਲੇ ’ਚ ਉਨ੍ਹਾਂ ਦੀ ਇਸ ਸਾਲ ਦੀ ਸ਼ੁਰੂਆਤ ’ਚ ਗਿ੍ਰਫਤਾਰੀ ਵੀ ਹੋਈ ਸੀ। ਇਸ ਦੌਰਾਨ ਉਹ ਬਿਮਾਰੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ। ਬਾਅਦ ’ਚ ਉਨ੍ਹਾਂ ਨੂੰ ਜਮਾਨਤ ਮਿਲ ਗਈ ਸੀ।

Related Articles

Leave a Comment