Home » ਪੱਤਰਕਾਰ ਧਰਮਿੰਦਰ ਔਲਖ ਨੂੰ ਸਦਮਾ, ਮਾਮੇ ਦਾ ਦਿਹਾਂਤ

ਪੱਤਰਕਾਰ ਧਰਮਿੰਦਰ ਔਲਖ ਨੂੰ ਸਦਮਾ, ਮਾਮੇ ਦਾ ਦਿਹਾਂਤ

by Rakha Prabh
17 views

ਅੰਮ੍ਰਿਤਸਰ, 17 ਜੂਨ ( ਰਣਜੀਤ ਸਿੰਘ ਮਸੌਣ  ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਕੱਤਰ, ਪੰਜਾਬੀ ਸਾਹਿਤ ਸਭਾ ਚੋਗਾਵਾਂ ( ਰਜਿ.) ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਧਰਵਿੰਦਰ ਸਿੰਘ ਔਲਖ ਨੂੰ ਉਸ ਵਕਤ ਸਦਮਾ ਪਹੁੰਚਿਆ, ਜਦੋਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਨਾਂ ਦੇ ਮਾਮਾ ਗਿਆਨੀ ਗੁਰਿੰਦਰ ਸਿੰਘ ਵਡਾਲਾ ( ਰਾਗੀ ਸਿੰਘ ) ਬੀਤੀ ਸ਼ਾਮ ਸਦੀਵੀ ਵਿਛੋੜਾ ਦੇ ਗਏ । ਜਿਕਰਯੋਗ ਹੈ ਕਿ ਗਿਆਨੀ ਗੁਰਿੰਦਰ ਸਿੰਘ ਉੱਘੇ ਢਾਡੀ ਗਿਆਨੀ ਜਗਦੀਸ਼ ਸਿੰਘ ਵਡਾਲਾ ਦੇ ਪਿਤਾ, ਨਾਮਵਰ ਢਾਡੀ ਗਿਆਨੀ ਗੁਰਪ੍ਤਾਪ ਸਿੰਘ ਪਦਮ ਅਤੇ ਕਵੀਸ਼ਰ ਗਿਆਨੀ ਕੁਲਦੀਪ ਸਿੰਘ ਖਾਪੜਖੇੜੀ ਦੇ ਫੁੁੱਫੜ ਸਨ । ਇਸ ਮੌਕੇ ‘ਤੇ ਪੰਜਾਬੀ ਲੇਖਕਾਂ, ਪੱਤਰਕਾਰਾਂ, ਢਾਡੀ, ਕਵੀਸ਼ਰ ਜੱਥਿਆਂ, ਧਾਰਮਿਕ ਜੱਥੇਬੰਦੀਆਂ ਆਦਿ ਨੇ ਪੱਤਰਕਾਰ ਔਲਖ, ਗਿਆਨੀ ਵਡਾਲਾ, ਗਿਆਨੀ ਪਦਮ, ਗਿਆਨੀ ਖਾਪੜਖੇੜੀ ਤੇ ਪਰਿਵਾਰ ਨਾਲ ਦੁੱਖ ਦਾ ਪ੍ਗਟਾਵਾ ਕੀਤਾ ਹੈ । ਗਿਆਨੀ ਗੁਰਿੰਦਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਭੋਮਾ ਵਿਖੇ ਕਰ ਦਿੱਤਾ ਗਿਆ ਹੈ

Related Articles

Leave a Comment