Home » ਮੂਨਕ ਵਿਖੇ ਪਸਸਫ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ

ਮੂਨਕ ਵਿਖੇ ਪਸਸਫ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ

by Rakha Prabh
105 views
ਮੂਨਕ 19 ਦਸੰਬਰ ( ਰਾਖਾ ਪ੍ਰਭ ਬਿਉਰੋ )

  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਦੇ ਤੇ ਬਲਾਕ ਪ੍ਰਧਾਨ ਛੱਜੂ ਰਾਮ ਸ਼ਰਮਾ ਮਨਿਆਨਾ ਦੀ ਅਗਵਾਈ ਹੇਠ ਬਲਾਕ ਮੂਨਕ ਵਿਖੇ ਤਹਿਸੀਲ ਪੱਧਰੀ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪਸਸਫ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ,ਜਨਰਲ ਸਕੱਤਰ ਅਮਰੀਕ ਸਿੰਘ ਗੁਰਨੇ ਨੇ ਬੋਲਦਿਆ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਆਨਾਕਾਨੀ ਕਰਕੇ ਕੇਂਦਰ ਨਾਲੋ ਡੀ ਲਿੰਕ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਈ ਬਖਸ ਤੇ ਸੰਜੀਵ ਕੁਮਾਰ ਨੇ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਮੁਲਜ਼ਮ ਮੰਗਾਂ ਪ੍ਰਤੀ ਇਸੀ ਤਰਾ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਮਜਬੂਰਨ ਸੰਘਰਸ਼ ਵਿੱਢਣਾ ਸਾਡੀ ਮਜਬੂਰੀ ਹੋਵੇਗੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਆਗੂ ਕਿਸਨ ਦੇਵ,ਗਿਂਦੋ ਦੇਵੀ,ਜੰਗਲਾਤ ਯੂਨੀਅਨ ਦੇ ਆਗੂ ਸਤਿਗੁਰ ਸਿੰਘ,ਮੇਘ ਰਾਜ ,ਚੜਤ ਸਿੰਘ, ਬਾਵਾ ਸਿੰਘ ਗਾਗਾ,ਪਰਗਟ ਸਿੰਘ ਰਾਮਗੜ,ਦਰਸ਼ਨ ਕੁਮਾਰ ਲਹਿਰਾ,ਮੇਜਰ ਸਿੰਘ ਭੁਟਾਲ,ਦਲਬੀਰ ਅਨਦਾਨਾ,ਰਾਮਫਲ ਰਾਜਲਹੇੜੀ ਅਤੇ ਗੋਰਮਿੰਟ ਟੀਚਰ ਯੂਨੀਅਨ ਦੇ ਆਗੂ ਬਲਕਾਰ ਸਿੰਘ,ਸਤਵੰਤ ਸਿੰਘ,ਬਲਵਿੰਦਰ ਭੁੱਕਲ ਤੋਂ ਇਲਾਵਾਂ ਵੱਖੋ-ਵੱਖ ਜੱਥੇਬੰਦੀਆਂ ਦੇ ਬੁਲਾਰਿਆ ਨੇ ਸਬੋਧਨ ਕਰਦਿਆ ਕਿਹਾ ਕੀ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਘਰੰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related Articles

Leave a Comment