Home » ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

by Rakha Prabh
23 views
ਅੰਮ੍ਰਿਤਸਰ 29 ( ਰਣਜੀਤ ਸਿੰਘ ਮਸੌਣ) ਕਾਰਜਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ, ਜਾਬਤਾ ਫਰਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ ਕਸਬੇ ਦੀ ਹਦੂਦ ਵਿੱਚ ਪੈਂਦੇ ਏਸ਼ੀਆ ਮਿਤੀ 30 ਅਗਸਤ 2023 ਤੋਂ 1 ਸਤੰਬਰ 2023 ਤੱਕ ਕਿਸੇ ਵੀ ਹਾਲ, ਦੁਕਾਨ, ਰੈਸਟੋਰੈਂਟ, ਕਲੱਬ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਉਸ ਦੀ ਵਰਤੋਂ ਅਤੇ ਸਟੋਰ ਕਰਨ, ਸਿਗਰਟ, ਤੰਬਾਕੂ ਅਤੇ ਹੋਰ ਨੀਲੇ ਪਦਾਰਥ ਰੱਖਣ ਉਹਨਾਂ ਦੀ ਵਰਤੋਂ ਅਤੇ ਸਫਰ ਕਰਨ, ਡਾਂਸਰਾਂ ਦੁਆਰਾ ਮਨੋਰੰਜਨ ਕਰਨ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ ਅਤੇ ਖੇਤੀਬਾੜੀ ਨਾਲ ਸੰਬੰਧਿਤ ਔਜ਼ਾਰ ਅਤੇ ਤੇਜਧਾਰ ਹਥਿਆਰ ਜਿਵੇਂ ਕਿ ਗੰਡਾਸੀ, ਟਕੂਆ ਅਤੇ ਕੁਹਾੜੀਆਂ ਵਰਗੇ ਮਾਰੂ ਹਥਿਆਰਾਂ ਦੀ ਦੁਕਾਨ ਦੇ ਬਾਹਰ ਨੁਮਾਇਸ਼ ਕਰਨ ਤੇ ਮੁਕੰਮਲ ਪਾਬੰਦੀ ਲਗਾਉਂਦਾ ਹਾਂ ।
ਜਦੋਂ ਕਿ ਉਪ ਮੰਡਲ ਤਹਿਸੀਲ, ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਵਿੱਚ ਬਹੁਤ ਸਾਰੀ ਸੰਗਤ ਪੁੱਜ ਰਹੀ ਹੈ। ਇਸ ਲਈ ਉਹਨਾਂ ਦੀ ਆਮਦ ਅਤੇ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਤੇ ਮੇਲੇ ਵਿੱਚ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਇਹ ਮਹਿਸੂਸ ਕੀਤਾ ਗਿਆ ਹੈ ਕਿ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ ਕਸਬੇ ਦੀ ਹਦੂਦ ਵਿੱਚ ਪੈਂਦੇ ਏਰੀਆ ਮਿਤੀ 20 ਅਗਸਤ 2023 ਤੋਂ 1 ਸਤੰਬਰ 2023 ਤੱਕ ਹੇਠ ਲਿਖੀਆਂ ਪਾਬੰਦੀਆਂ ਲਗਾਉਣੀਆਂ ਜਰੂਰੀ ਹਨ ਸਰਾਬ ਵੇਚਣ ਉਸ ਦੀ ਵਰਤੋਂ ਅਤੇ ਸਟੋਰ ਕਰਨਾ। ਸਿਗਰਟ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਰੱਖਣ, ਉਨਾਂ ਦੀ ਵਰਤੋਂ ਅਤੇ ਸਟੋਰ ਕਰਨਾ, ਡਾਂਸਰਾਂ ਦੁਆਰਾ ਮਨੋਰੰਜਨ ਕਰਨਾ, ਜਿਸ ਦੁਆਰਾ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ, ਖੇਤੀਬਾੜੀ ਨਾਲ ਸੰਬੰਧਿਤ ਪੰਜਾਰਾਂ ਅਤੇ ਤੇਜਧਾਰ ਹਥਿਆਰ ਜਿਵੇਂ ਕਿ ਗੰਡਾਸੀ, ਟਕੂਆ ਅਤੇ ਕੁਹਾੜੀਆਂ ਵਰਗੇ ਮਾਰੂ ਹਥਿਆਰਾਂ ਦੀ ਦੁਕਾਨ ਦੇ ਬਾਹਰ ਨੁਮਾਇਸ਼ ਕਰਨਾ ਆਦਿ ਤੇ ਪਾਬੰਦੀ ਲਗਾਉਦਾ ਹਾਂ। ਇਹ ਹੁਕਮ ਇੱਕ ਤਰਫ਼ਾ ਪਾਸ ਕੀਤਾ ਜਾਂਦਾ ਹੈ।

Related Articles

Leave a Comment