ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਸ਼ਹਿਰ ਦੇ ਵੱਖ -ਵੱਖ ਹਿੱਸਿਆ ਸਰਕੂਲਰ ਰੋਡ, ਸੁਲਤਾਨਵਿੰਡ ਰੋਡ, ਰਣਜੀਤ ਐਵੇਨਿਊ ਤੇ ਕਬੀਰ ਪਾਰਕ ਨੇੜੇ ਜੀਐਨਡੀਯੂ ਵਿਖੇ ਚੱਲ ਰਹੇ ਸਿੰਘ ਡੈਂਟਲ ਕੇਅਰ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ 499 ਰੁਪਏ ਦਾ ਫੈਮਿਲੀ ਡੈਂਟਲ ਕੇਅਰ ਪਲੈਨ ਜਾਰੀ ਕਰਕੇ 8 ਹਜ਼ਾਰ ਰੁਪਏ ਦੀਆਂ ਇੱਕ ਪਰਿਵਾਰ ਦੇ 4 ਜੀਆਂ ਨੂੰ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦੇ ਡੈਂਟਲ ਇੰਪਲਾਂਟ ਸ਼ਪੈਸਲਿਸ਼ਟ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗੁਵਾਈ ਵਾਲੀ ਟੀਮ ਜਿਸ ਦੇ ਵਿੱਚ ਰੂਟ ਕੈਨਾਲ ਸ਼ਪੈਸ਼ਲਿਸਟ ਡਾ. ਦੀਪਾਲੀ ਮਹਾਜਨ, ਡੈਂਟਲ ਕੈਪ ਸ਼ਪੈਸ਼ਲਿਸ਼ਟ ਡਾ. ਕ੍ਰਿਤਕਾ ਕੁਹਾਰ, ਜਨਰਲ ਡੈਂਟਿਸਟ ਰਿਧਮਾ ਸ਼ਰਮਾ, ਕਾਸਮੈਟਿਕ ਡੈਂਟਿਸਟ ਡਾ. ਸ਼ਿਫਾਲੀ ਸ਼ਰਮਾ, ਜਨਰਲ ਡੈਂਟਿਸਟ ਡਾ. ਰਮਨਦੀਪ ਕੌਰ ਵੱਲੋਂ ਇਹ ਸਮੁੱਚੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪਲੈਨ ਵਿੱਚ ਦੋ ਵਾਰ ਦੇ ਵਾਊਚਰ ਤੇ ਦੰਦਾਂ ਅਤੇ ਮਸੂੜਿਆ ਦਾ ਇਲਾਜ਼, 4 ਵਾਰ ਡਾਕਟਰੀ ਸਲਾਹ ਮਸ਼ਵਰਾ, 4 ਵਾਰ ਓਰਲ ਸਕੈਨ ਜਿਸ ਦੌਰਾਨ ਆਧੁਨਿਕ ਮਸ਼ੀਨ ਦੇ ਰਾਹੀਂ ਦੰਦਾਂ ਦੀ ਸਥਿਤੀ ਸ਼ਪੱਸ਼ਟ ਹੋ ਸਕੇ, 24 ਘੰਟੇ ਪੇਨ ਹੈਲਪ ਲਾਈਨ ਜਿਸ ਦੇ ਤਹਿਤ ਘਰ ਜਾ ਕੇ ਇੱਕ ਵਾਰ ਦਵਾਈ ਮੁਹੱਈਆ ਸੇਵਾ ਸ਼ਾਮਲ ਹੈ। ਡੈਂਟਲ ਇੰਪਲਾਂਟ ਸ਼ਪੈਸਲਿਸ਼ਟ ਡਾ. ਬਿਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਬੀਐਨਆਈ (ਬਿਜਨੈਸ ਨੈਟਵਰਕ ਇੰਟਰਨੈਸ਼ਨਲ) ਦੇ ਵੱਲੋਂ ਆਯੋਜਿਤ ਵਿਓੁਪਾਰਿਕ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੇ ਸ਼ਹਿਰ ਵਾਸੀਆਂ ਦੇ ਵੱਲੋਂ ਫੈਮਿਲੀ ਡੈਂਟਲ ਕੇਅਰ ਪਲੈਨ ਦੇ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਗਈ ਹੈ। ਜਦੋਂ ਕਿ ਹੋਰਨਾਂ ਨੂੰ ਵੀ ਇਸ ਦਾ ਲਾਹਾ ਲੈਣ ਲਈ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿੰਘ ਡੈਂਟਲ ਕੇਅਰ ਦੇ ਵੱਲੋਂ ਦੰਦਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਸੱਸਤੀਆਂ ਤੇ ਮਿਆਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਉਲਟੇ ਸਿੱਧੇ ਤੇ ਫਾਸਟ ਫੂਡ ਜਲਪਾਨ ਨੂੰ ਲੈ ਕੇ ਹਰੇਕ ਉਮਰ ਵਰਗ ਦੇ ਇਨਸਾਨ ਵਿੱਚ ਦੰਦਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਸ਼ਿਕਾਇਤਾ ਹਨ। ਜਿੰਨ੍ਹਾਂ ਨੂੰ ਦੂਰ ਕਰਨ ਦੇ ਲਈ ਉਨ੍ਹਾਂ ਦੀ ਟੀਮ ਵੱਲੋਂ ਠੋਸ ਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪਲੈਨ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੱਕਸਦ ਗੁਰੂ ਨਗਰੀ ਦੇ ਨਿਵਾਸੀਆਂ ਦੀ ਇਸ ਪਲੈਨ ਦੇ ਰਾਹੀਂ ਸੇਵਾ ਕਰਨਾ ਹੈ।