Home » ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੁਸਿ਼ਆਰਪੁਰ ਜੋਨ ਦੇ ਟੂਰਨਾਮੈਂਟ ਦੇ ਤੀਸਰੇ ਦਿਨ ਹੋਏ ਵੱਖ-ਵੱਖ ਖੇਡਾਂ ਦੇ ਮੁਕਾਬਲੇ

ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੁਸਿ਼ਆਰਪੁਰ ਜੋਨ ਦੇ ਟੂਰਨਾਮੈਂਟ ਦੇ ਤੀਸਰੇ ਦਿਨ ਹੋਏ ਵੱਖ-ਵੱਖ ਖੇਡਾਂ ਦੇ ਮੁਕਾਬਲੇ

by Rakha Prabh
52 views
ਹੁਸਿ਼ਆਰਪੁਰ, 29 ਅਗਸਤ (ਤਰਸੇਮ ਦੀਵਾਨਾ)-ਸਕੂਲ ਆਫ ਐਮੀਨੈਂਸ ਸ ਸ ਸ ਸਕੂਲ ਬਾਗਪੁਰ-ਸਤੌਰ ਵਿਖੇ ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਹਰਭਗਵੰਤ ਸਿੰਘ ਅਤੇ ਜਿ਼ਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪ੍ਰਿੰ: ਸੁਰਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਤੀਸਰੇ ਦਿਨ ਹੁਸਿ਼ਆਰਪੁਰ ਜੋਨ ਦੇ ਹੋੋਏ ਬੈਡਮਿੰਟਨ ਦੇ ਲੜਕਿਆਂ ਦੇ ਅੰਡਰ-14 ਸਾਲ ਵਰਗ ’ਚ ਸੇਂਟ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ ਅਤੇ ਚੌਧਰੀ ਬਲਵੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਦੂਸਰਾ, ਅੰਡਰ-17 ਸਾਲ ਵਰਗ ’ਚ ਚੌਧਰੀ ਬਲਵੀਰ ਸਿੰਘ ਸਕੂਲ ਹੁਸਿ਼ਆਰਪੁਰ ਨੇ ਪਹਿਲਾ, ਸ ਸ ਸ ਸ ਮਹਿੰਗਰੋਵਾਲ ਨੇ ਦੂਸਰਾ ਅਤੇ ਸ ਹ ਸ ਕਮਾਲਪੁਰ ਨੇ ਤੀਸਰਾ, ਅੰਡਰ-19 ਸਾਲ ਵਰਗ ’ਚ ਸੇਂਟ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ, ਸ ਸ ਸ ਸ ਬਾਗਪੁਰ-ਸਤੌਰ ਨੇ ਦੂਸਰਾ, ਲੜਕੀਆਂ ਦੇ ਬੈਡਮੈਟਿੰਨ ਦੇ ਅੰਡਰ-14 ਸਾਲ ਵਰਗ ’ਚ ਸ ਹ ਸ ਨਵੀਂ ਅਬਾਦੀ ਨੇ ਪਹਿਲਾ, ਅੰਡਰ-17 ਸਾਲ ਵਰਗ ’ਚ ਸ ਹ ਸ ਕਮਾਲਪੁਰ ਨੇ ਪਹਿਲਾ ਅਤੇ ਚੌਧਰੀ ਬਲਵੀਰ ਸਿੰਘ ਸਕੂਲ ਨੇ ਦੂਸਰਾ ਅਤੇ ਅੰਡਰ-19 ਸਾਲ ਵਰਗ ’ਚ ਸੇਂਟ ਮਾਊਂਟ ਕਾਰਮਲ ਸਕੂਲ ਕੱਕੋਂ ਨੇ ਪਹਿਲਾ ਅਤੇ ਜੈਨ ਡੇਅ ਬੋਰਡਿੰਗ ਸਕੂਲ ਹੁਸਿ਼ਆਰਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਰਾਟਿਆਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਸੰਦੀਪ ਕੁਮਾਰ, ਸੰਤੋਸ਼ ਕੁਮਾਰੀ, ਅਨੂਪਮ ਠਾਕੁਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਅਮਨਦੀਪ ਹੈਲਥ ਕੇਅਰ, ਮੋਨਿਕਾ ਰਾਣਾ, ਸਨੇਹ ਲਤਾ, ਪੂਨਮ ਕਵਿਤਾ, ਨੀਰ ਕਿਰਨ, ਜੋਗਿੰਦਰ ਕੌਰ, ਪ੍ਰੀਆ ਸ਼ਰਮਾ, ਮਨਜੀਤ ਕੌਰ, ਗੁਰਸ਼ਰਨ, ਰਾਜ ਕੁਮਾਰੀ, ਨੀਤਾ ਅਤੇ ਗੀਤਾ ਰਾਣੀ ਆਦਿ ਸਮੇਤ ਵੱਖ-ਵੱਖ ਸਕੁਲਾਂ ਤੋਂ ਆਏ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Related Articles

Leave a Comment