ਪੰਜਾਬ ਦੇ ਕਈ ਸ਼ਹਿਰਾਂ ’ਚ ਪਿਆ ਭਾਰੀ ਮੀਂਹ, ਤੇਜ ਹਵਾਵਾਂ ਨਾਲ ਵਧੀ ਠੰਢ, ਘਟਿਆ ਤਾਪਮਾਨ
ਚੰਡੀਗੜ੍ਹ, 11 ਅਕਤੂਬਰ : ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਮੰਗਲਵਾਰ ਸਵੇਰੇ ਪੰਜਾਬ ਦੇ ਕਈ ਸ਼ਹਿਰਾਂ ’ਚ ਹਲਕੀ ਅਤੇ ਭਾਰੀ ਬਾਰਿਸ ਹੋਈ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਸਵੇਰੇ 2.30 ਵਜੇ ਤੋਂ ਸ਼ੁਰੂ ਹੋਇਆ ਮੀਂਹ ਸਵੇਰੇ 7 ਵਜੇ ਤੱਕ ਜਾਰੀ ਰਹੀ।
ਮੀਂਹ ਦੌਰਾਨ ਤੇਜ ਹਵਾਵਾਂ ਵੀ ਚੱਲ ਰਹੀਆਂ ਸਨ, ਜਿਸ ਕਾਰਨ ਮੌਸਮ ਦਾ ਮਿਜਾਜ ਬਦਲ ਗਿਆ। ਸਵੇਰੇ ਚੱਲ ਰਹੀ ਹਵਾ ਕਾਰਨ ਸਵੇਰੇ ਹਲਕੀ ਠੰਢ ਵੀ ਮਹਿਸੂਸ ਕੀਤੀ ਗਈ ਅਤੇ ਤਾਪਮਾਨ ਵੀ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਘੱਟ ਰਿਹਾ।
ਮੀਂਹ ਕਾਰਨ ਹਵਾ ਦੀ ਗੁਣਵੱਤਾ ’ਚ ਵੀ ਸੁਧਾਰ ਹੋਇਆ ਹੈ ਅਤੇ ਜਿਆਦਾਤਰ ਸ਼ਹਿਰਾਂ ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਆਮ ਵਾਂਗ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਪੂਰਾ ਦਿਨ ਬੱਦਲਵਾਈ ਰਹਿ ਸਕਦੀ ਹੈ, ਹਲਕੀ ਬਾਰਿਸ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਬੁੱਧਵਾਰ ਨੂੰ ਮੌਸਮ ਸਾਫ ਰਹੇਗਾ। ਕਈ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਇਨ੍ਹੀਂ ਦਿਨੀਂ ਝੋਨੇ ਦੀ ਫਸਲ ਦੀ ਆਮਦ ’ਚ ਤੇਜੀ ਹੈ। ਲੱਖਾਂ ਕੁਇੰਟਲ ਕਣਕ ਮੰਡੀ ’ਚ ਪਈ ਹੈ, ਜੋ ਜਾਂ ਤਾਂ ਵਿਕ ਚੁੱਕੀ ਹੈ ਜਾਂ ਵਿਕਣ ਦੀ ਉਡੀਕ ’ਚ ਹੈ। ਸੋਮਵਾਰ ਦੇਰ ਰਾਤ ਅਚਾਨਕ ਪਏ ਮੀਂਹ ਕਾਰਨ ਬਾਜਾਰ ’ਚ ਹਫੜਾ-ਦਫੜੀ ਮੱਚ ਗਈ। ਭਾਵੇਂ ਬਾਰਿਸ ਹਲਕੀ ਹੋਈ ਪਰ ਫਸਲ ਦੇ ਨੁਕਸਾਨ ਦੇ ਡਰ ਕਾਰਨ ਕਿਸਾਨ ਸਹਿਮੇ ਹੋਏ ਹਨ।