Home » ਨਗਰ ਕੌਂਸਲ ਜ਼ੀਰਾ ਵੱਲੋਂ ਇੰਡੀਅਨ ਸਵੱਛਤਾ ਲੀਗ ਤਹਿਤ ਜਾਗਰੁਕਤ ਰੈਲੀ ਕੱਢੀ

ਨਗਰ ਕੌਂਸਲ ਜ਼ੀਰਾ ਵੱਲੋਂ ਇੰਡੀਅਨ ਸਵੱਛਤਾ ਲੀਗ ਤਹਿਤ ਜਾਗਰੁਕਤ ਰੈਲੀ ਕੱਢੀ

by Rakha Prabh
123 views

ਜ਼ੀਰਾ, 17 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) : ਨਗਰ ਕੌਂਸਲ ਜ਼ੀਰਾ ਵੱਲੋਂ ਸਵੱਛ ਭਾਰਤ ਮਿਸ਼਼ਨ ਅਤੇ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨੁਸਾਰ 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀਆਂ ਵਸਤਾ ਅਤੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਤੇ 100 ਪ੍ਰਤੀਸ਼ਤ ਪਾਬੰਦੀ ਲਗਾਈ ਗਈ ਹੈ।ਇੰਨ੍ਹਾਂ ਦੀ ਵਰਤੋਂ, ਵਿਕਰੀ ਅਤੇ ਭੰਡਾਰਨ ਬੰਦ ਕਰਨ ਲਈ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਜਾਗਰੁਕ ਕਰਨ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਸਬੰਧੀ ਪੂਰੇ ਭਾਰਤ ਦੇਸ਼ ਵਿੱਚ ਇੰਡੀਅਨ ਸਵੱਛਾ ਲੀਗ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜ਼ੀਰਾ ਸ਼ਹਿਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਹੈ, ਇਹ ਰੈਲੀ ਸਵੇਰੇ 09:00 ਵਜੇ ਜੀਵਨ ਮੱਲ ਸੀਨੀ: ਸੈਕੰ ਸਕੂਲ ਜ਼ੀਰਾ ਤੋਂ ਸ਼ਰੂ ਹੋ ਕੇ ਨਗਰ ਕੌਂਸਲ ਦਫ਼ਤਰ ਜ਼ੀਰਾ ਵਿਖੇ ਖ਼ਤਮ ਕੀਤੀ ਗਈ।ਇਸ ਰੈਲੀ ਨਾਲ ਸ਼ਹਿਰ ਨੂੰ ਗਾਰਬੇਜ ਫ੍ਰੀ ਕਰਨ ਬਾਰੇ ਸ਼ਹਿਰ ਵਾਸੀਆਂ ਵਿੱਚ ਵੱਧ ਤੋਂ ਵੱਧ ਜਾਗਰੁਕਤਾ ਆ ਸਕੇ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨੀ ਬੰਦ ਕੀਤੀ ਜਾਵੇ ਅਤੇ ਪਲਾਸਟਿਕ ਤੋਂ ਹੋਣ ਵਾਲੀਆਂ ਨਾ ਮੁਰਾਨ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਰੈਲੀ ਵਿੱਚ ਯੂਥ ਆਗੂ ਸ਼ੰਕਰ ਕਟਾਰੀਆਂ, ਚੇਅਰਮੈਨ ਚੰਦ ਸਿੰਘ ਗਿੱਲ ਪਲੈਨਿੰਗ ਬੋਰਡ, ਕੌਂਸਲਰ ਧਰਮਪਾਲ ਚੁੱਘ, ਕੌਂਸਲਰ ਬਲਵੀਰ ਸਿੰਘ, ਕੌਂਸਲਰ ਪਿਆਰਾ ਸਿੰਘ, ਆਪ ਆਗੂ ਲੱਕੀ ਪਾਸੀ, ਕਾਰਜ ਸਾਧਕ ਅਫ਼ਸਰ ਬ੍ਰਾਂਡ ਅੰਬੈਸਰ ਨਗਰ ਕੌਂਸਲ ਜ਼ੀਰਾ, ਗੁਰਬਿੰਦਰ ਸਿੰਘ ਪ੍ਰਿੰਸੀਪਲ ਤੋਂ ਇਲਾਵਾ ਸਕੂਲੀ ਬੱਚੇ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਭਾਗ ਲਿਆ।

Related Articles

Leave a Comment