Home » ਦਸਤ ਰੋਕੁ ਪੰਦਰਵਾੜੇ ਦੇ ਸਬੰਧ ਵਿੱਚ ਲਗਾਏ ਜਾਗਰੂਕਤਾ ਸੈਮੀਨਾਰ

ਦਸਤ ਰੋਕੁ ਪੰਦਰਵਾੜੇ ਦੇ ਸਬੰਧ ਵਿੱਚ ਲਗਾਏ ਜਾਗਰੂਕਤਾ ਸੈਮੀਨਾਰ

by Rakha Prabh
51 views

ਜੀਰਾ,1 ਜੁਲਾਈ, ( ਗੁਰਪ੍ਰੀਤ ਸਿੰਘ ਸਿੱਧੂ ) ਸਖਤ ਗਰਮੀ ਤੇ ਮੀਂਹ ਪੈਣ ਸਦਕਾ ਦਸਤ ਰੋਗ ਦੇ ਵਧਦੇ ਹੋਏ ਖਤਰੇ ਨੂੰ ਦੇਖਦੇ ਹੋਏ ਸੁਵਲ ਸਰਜਨ ਫਿਰੋਜਪੁਰ ਡਾ ਰਜਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ ਬਲਕਾਰ ਸਿੰਘ ਦੀ ਅਗਵਾਈ ਹੇਠ ਬਲਾਕ ਪੀ ਐਚ ਸੀ ਕੱਸੋਆਣਾ ਤੇ ਇਸ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਦਸਤ ਰੋਕੂ ਪੰਦਰਵਾੜੇ ਤਹਿਤ ਜਾਗਰੂਕਤਾ ਗਤੀਵਿਧੀਆਂ ਆਰੰਭੀਆਂ ਗਈਆਂ। ਇਸ ਦੋਰਾਨ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਡਾਇਰੀਆ ਕਾਰਨ ਦੇਸ਼ ਵਿੱਚ ਹਰ ਸਾਲ ਲੱਗਭਗ 62 ਹਜਾਰ 0 ਤੋਂ 5 ਸਾਲ ਦੇ ਬੱਚਿਆਂ ਦੀ ਮੋਤ ਹੋ ਜਾਂਦੀ ਹੈ ।ਇਹ ਉਹ ਮੋਤਾਂ ਜਿਨਾਂ ਨੂੰ ਸਮੇਂ ਸਿਰ ਲੋਕਾਂ ਨੂੰ ਜਾਣਕਾਰੀ ਦੇ ਕੇ ਤੇ ਸਮੇਂ ਸਿਰ ਲੋੜੀਦਾ ਇਲਾਜ ਕਰਕੇ ਬਚਾਇਆ ਜਾ ਸਕਦਾ ਹੈ। ਉਪਰਕੋਤ ਮੋਤ ਦਰ ਨੂੰ ਘਟਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦੱਸਿਆ ਕਿ ਬਲਾਕ ਕੱਸੋਆਣਾ ਦੇ ਮੈਡੀਕਲ ਅਫਸਰ ,ਏਐਨ ਐਮਜ,ਸੀ ਐਚ ੳ, ਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਗਰਮੀ ਤੇ ਹੁੰਮਸ ਭਰੇ ਮੋਸਮ ਕਾਰਨ ਦਸਤ ਰੋਗਾਂ ਦਾ ਖਤਰਾ ਵਧ ਜਾਂਦਾ ਹੈ ਜਿਸ ਕਾਰਨ ਛੋਟੇ ਬੱਚਿਆਂ ਦੀ ਮੋਤ ਦਾ ਡਰ ਰਹਿੰਦਾ ਹੈ । ਆਸ਼ਾ ਵਰਕਰਾਂ ਦੀ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਹੈ ਕਿ ਇਸ ਪੰਦਰਵਾੜੇ ਦੋਰਾਨ 0 ਤੋਂ 5 ਸਾਲ ਦੇ ਬੱਚਿਆਂ ਨੂੰ ਘਰਾਂ ਵਿੱਚ ਜਾ ਕੇ ੳ ਆਰ ਐਸ ਦੇ ਪੈਕਟ ਵੰਡੇ ਜਾਣ ਤੇ ਲੋਕਾਂ ਨੂੰ ਡਾਇਰੀਆ ਰੋਗ ਬਾਰੇ ਤੇ ਇਸ ਤੋਂ ਬਚਾਅ ਤੇ ਇਲਾਜ ਬਾਰਿ ਜਾਣਕਾਰੀ ਦਿੱਤੀ ਜਾਵੇ।ਬਲਾਕ ਕੱਸੋਆਣਾ ਦੇ ਵਿੱਚ ਪੈਂਦੇ 5 ਆਮ ਆਦਮੀ ਕਲੀਨਿਕ ਤੇ 34 ਸਿਹਤ ਕੇਂਦਰ ਵਿੱਚ ੳ ਆਰ ਐਸ ਕਾਰਨਰ ਲਗਾਏ ਗਏ ਹਨ।ਜਿਨਾਂ ਵਿੱਚ ਦਸਤ ਰੋਗ ਤੋਂ ਪੀੜਤ ਬੱਚਿਆਂ ਦਾ ਇਲਾਜ ਤੇ ਤੇ ਜਾਣਕਾਰੀ ਦਿੱਤੀ ਗਈ।ਇਸ ਦੋਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਨੂੰ ਦਸਤ ਜਾਂ ਉਲਟੀਆਂ ਹਨ ਤਾਂ ਉਹ ਆਪਣੇ ਬੱਚੇ ਨੂੰ ੳ ਆਰ ਐਸ ਦੇਣਾ ਯਕੀਨੀ ਬਨਾਉਣ ਤੇ ਡਾਇਰੀਆ ਨਾਲ ਪੀੜਤ ਬੱਚੇ ਨੂੰ ਮਾਂ ਆਪਣਾ ਦੁੱਧ ਪਿਆਉਣਾ ਯਕੀਨੀ ਬਣਾਵੇ ਤਾਂ ਜੋ ਬੱਚਾ ਜਲਦੀ ਸਿਹਤਮੰਦ ਹੋ ਸਕੇ ।ਜੇਕਰ ਬੱਚੇ ਦੀ ਹਾਲਤ ਖਰਾਬ ਹੋ ਜਾਵੇ ਤਾਂ ਤੁਰੰਤ ਡਾਕਟਰ ਕੋਲ ਸੰਪਰਕ ਕੀਤਾ ਜਾਵੇ। ਇਸ ਦੋਰਾਨ ਸਿਹਤ ਵਰਕਰਾਂ ਵੱਲੋਂ ਸਿਹਤ ਕੇਂਦਰਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ।

Related Articles

Leave a Comment