ਡੀ ਸੀ ਐਮ ਫਿਰੋਜ਼ਪੁਰ ਡਿਵੀਜ਼ਨ ਸ੍ਰੀ ਮਨੂੰ ਗਰਗ ਵਲੋ ਟਿਕਟ ਚੈਕਰ ਕੰਵਲਬੀਰ ਸਿੰਘ ਸਨਮਾਨਿਤ
ਅੰਮ੍ਰਿਤਸਰ 6 ਜੁਲਾਈ (ਗੁਰਮੀਤ ਸਿੰਘ ਪੱਟੀ ) ) ਉੱਤਰੀ ਰੇਲਵੇ ਦੇ ਫਿਰੋਜੁਪਰ ਡਿਵੀਜ਼ਨ ਦੇ ਕਮਰਸ਼ੀਅਲ ਮੈਨੇਜਰ ਸ੍ਰੀ ਮਨੂੰ ਗਰਗ ਜੀ ਵਲੋ ਟਿਕਟ ਚੈਕਰ ਸ੍ਰ ਕੰਵਲਬੀਰ ਸਿੰਘ ਨੂੰ 20 ਅਗਸਤ 2021 ਵਿੱਚ ਟ੍ਰੇਨ ਨੰਬਰ 12925 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਕੋਚ ਨੰਬਰ ਬੀ 3 ਵਿੱਚ 16 ਸਾਲ ਦੀ ਲੜਕੀ ਜੌ ਕਿ ਇਕੱਲੀ ਸਫ਼ਰ ਕਰਦਿਆਂ ਮਿਲੀ ਜੌ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਗੁੱਸੇ ਵਿੱਚ ਘਰੋਂ ਭੱਜ ਗਈ ਸੀ ਸਕੂਲ ਬੈਗ ਚੈੱਕ ਕਰਨ ਉਪਰੰਤ ਓਸ ਦਾ ਆਈ ਕਾਰਡ ਲੱਭ ਕੇ ਓਸਦੇ ਮਾਂ ਪਿਆ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਲੜਕੀ ਨੂੰ ਕੁਰੂਕਸ਼ੇਤਰ ਵਿਖੇ ਆਰ ਪੀ ਐੱਫ ਦੇ ਹਵਾਲੇ ਕਰ ਦਿੱਤਾ ਜਿਸਤੋਂ ਬਾਅਦ ਲੜਕੀ ਨੂੰ ਸੁਰੱਖਿਅਤ ਰੂਪ ਵਿੱਚ ਮਾਂਪਿਆ ਦੇ ਹਵਾਲੇ ਕੀਤਾ ਗਿਆ ਫਿਰੋਜ਼ਪੁਰ ਡਿਵੀਜ਼ਨ ਵਲੋ ਟਿਕਟ ਚੈਕਰ ਕੰਵਲਬੀਰ ਸਿੰਘ ਵਲੋ ਕੀਤੇ ਗਏ ਜਤਨ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਗਈ ਜਿਸਦੇ ਚਲਦਿਆ ਫਿਰੋਜ਼ਪੁਰ ਡਿਵੀਜ਼ਨ ਦੇ ਕਮਰਸ਼ੀਆਲ ਮੈਨੇਜਰ ਸ੍ਰੀ ਮਨੂੰ ਗਰਗ ਜੀ ਵਲੋ ਵਧੀਆ ਕੰਮ ਅਤੇ ਹੋਰ ਪ੍ਰਾਪਤੀਆਂ ਦੇ ਚਲਦਿਆਂ ਸਨਮਾਨਿਤ ਕੀਤਾ ਗਿਆ ਸ੍ਰੀ ਮਨੂੰ ਗਰਗ ਜੀ ਨੇ ਟਿਕਟ ਚੈਕਰ ਕੰਵਲਬੀਰ ਸਿੰਘ ਨੂੰ ਮਈ 2023 ਮਹੀਨੇ ਦੇ ਕਰਮਚਾਰੀ ਵਜੋਂ ਚੁਣਿਆ ਅਤੇ ਕਿਹਾ ਕਿ ਕੰਵਲਬੀਰ ਸਿੰਘ ਵਲੋ ਸ਼ਾਨਦਾਰ ਕੀਤੇ ਕੰਮ, ਸਖ਼ਤ ਮਿਹਨਤ ਅਤੇ ਸਮਰਪਣ ਦਾ ਸਬੂਤ ਦਿੱਤਾ ਹੈ