ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਕੁਸ਼ਾਲ ਸ਼ਰਮਾਂ)
ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗਵਾਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਕੈਂਦੀ ਮਛੇਰਿਆਂ ਨੂੰ ਅੱਜ ਵਾਹਘਾ ਪਾਕਿਸਤਾਨ ਅਟਾਰੀ ਸਰਹੱਦ ਰਾਹੀਂ ਵਤਨ ਵਾਪਸ ਰਿਹਾਅ ਕੀਤਾ ਗਿਆ, ਦੇਰ ਰਾਤ ਵਤਨ ਪਰਤਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਮੈਨੇਜਰ ਸਤਨਾਮ ਸਿੰਘ ਸਰਾਏ, ਸੁਪਰੀਡੈਂਟ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਰੂਬੀ ਅਟਾਰੀ ਦੇ ਉਚੇਚੇ ਯਤਨਾ ਸਦਕਾ ਪਿੱਛਲੇ ਦੋ ਦਿਨ ਤੋਂ ਭੁੱਖ ਦੀ ਮਾਰ ਝੱਲਦੇ ਆ ਰਹੇ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ ਵਿਖੇ ਦੇਰ ਰਾਤ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਕੀਤਾ ਗਿਆ ਭਾਰਤੀ ਮਛੇਰਿਆਂ ਨੂੰ ਵਤਨ ਖੁਸ਼ੀ ਖੁਸ਼ੀ ਕਰਾਚੀ ਪਾਕਿਸਤਾਨ ਦੀ ਲਾਡੀ ਜੇਲ ਤੋਂ ਰੇਲ ਗੱਡੀ ਰਾਹੀਂ ਲਾਹੌਰ ਉਪਰੰਤ ਦੇਰ ਰਾਤ ਪਾਕਿਸਤਾਨ ਤੋਂ ਵਾਹਗਾ ਸਰਹੱਦ ਰਸਤੇ ਅਟਾਰੀ ਆਪਣੇ ਵਤਨ ਪੁੱਜੇ ਗਏ ਹਨ, ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਮਛੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ-ਪਾਕਿ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਦੇ ਆਗੂ ਸੀਨੀਅਰ ਪੱਤਰਕਾਰ ਸ੍ਰੀ ਜੇਤਿਨ ਦਸਾਈ ਨੇ ਕਿਹਾ ਕਿ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਲਈ ਭਾਰਤੀ ਸਮੁੰਦਰ ਦੇ ਗੁਜਰਾਤ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਤੋਂ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਣ ਤੇ 203 ਕੈਦੀ ਜੋ ਪਿਛਲੇ 24 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਵਿੱਚ ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ।
ਉਹ ਭਾਰਤੀ ਮਛੇਰੇ ਜੋ ਪਾਕਿਸਤਾਨ ਦੀ ਕਰਾਚੀ ਜੇਲ੍ਹਾਂ ਵਿੱਚ ਬੰਦ ਸਨ , ਉਹਨਾਂ ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਵਤਨ ਆਉਣ ਤੇ ਸ੍ਰੀ ਜਤਨ ਦਸਾਈਂ ਤੇ ਰਮੇਸ਼ ਯਾਦਵ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਭਾਰਤੀ ਮਛੇਰੇ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸਨ। ਉਹ ਭਾਰਤੀ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਦੇ ਕੈਂਦੀ ਹਨ, ਪਾਕਿਸਤਾਨ ਦੀ ਲਾਡੀ ਜੇਲ ਕਰਾਚੀ ਤੋਂ ਰਿਹਾਆ ਹੋ ਕੇ ਨਿਕਲੇ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਸੰਸਥਾ ਈਦੀ ਫਾਊਂਡੇਸ਼ਨ ਕਰਾਚੀ ਦੇ ਅਹੁੱਦੇਦਾਰਾਂ ਵੱਲੋਂ ਵਤਨ ਆਉਣ ਤੇ ਭਾਰਤੀ ਮਛੇਰਿਆਂ ਨੂੰ ਸਨਮਾਨ ਵੱਜੋਂ ਸਨਮਾਨਿਤ ਵੀ ਕੀਤਾ ਗਿਆ, ਜੇ ਸੀ ਪੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ, ਭਾਰਤੀ ਮਛੇਰਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਅਟਾਰੀ ਸਰਹੱਦ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਣਗੇ। ਇਸ ਮੌਕੇ ਅਟਾਰੀ ਦੇ ਨਾਇਬ ਤਹਿਸੀਲਦਾਰ ਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦੇਰ ਰਾਤ ਲੰਗਰ-ਪ੍ਰਸ਼ਾਦਾ ਅਟਾਰੀ ਸਰਹੱਦ ਤੇ ਲਿਆਉਣ ਲਈ ਧੰਨਵਾਦ ਕੀਤਾ ਗਿਆ