Home » ਬਲਵੀਰ ਸਿੰਘ ਚੀਮਾਂ ਮਨੁੱਖੀ ਅਧਿਕਾਰ ਮੰਚ ਦੇ ਬਣੇਂ ਪੰਜਾਬ ਪ੍ਰਧਾਨ – ਡਾਕਟਰ ਖੇੜਾ

ਬਲਵੀਰ ਸਿੰਘ ਚੀਮਾਂ ਮਨੁੱਖੀ ਅਧਿਕਾਰ ਮੰਚ ਦੇ ਬਣੇਂ ਪੰਜਾਬ ਪ੍ਰਧਾਨ – ਡਾਕਟਰ ਖੇੜਾ

by Rakha Prabh
51 views

ਨੂਰਮਹਿਲ —————- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ ਨੂਰਮਹਿਲ ਰਾਮ ਮੰਦਿਰ ਨਕੋਦਰ ਰੋਡ ਨੂਰਮਹਿਲ ਵਿਖੇ ਧਰਮਪਾਲ ਚੇਅਰਮੈਨ ਜ਼ਿਲ੍ਹਾ ਜਲੰਧਰ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਪਰਮਜੀਤ ਭੱਲੋਵਾਲ ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੋੱਲ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਅਮਰਜੀਤ ਸਿੰਘ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਬਲਵੀਰ ਸਿੰਘ ਚੀਮਾਂ ਜਿਹੜੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਨ, ਉਨ੍ਹਾਂ ਨੂੰ ਪਦਉੱਨਤ ਕਰਕੇ ਪੰਜਾਬ ਪ੍ਰਧਾਨ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਉਨ੍ਹਾਂ ਅਹੁਦੇਦਾਰਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਪਦਉਨਤ ਕੀਤਾ ਜਾਂਦਾ ਹੈ ਜਿਹੜੇ ਪਰਮਾਤਮਾ ਦੇ ਬਣਾਏ ਹੋਏ ਲੋਕਾਂ ਦਾ ਭਲਾ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਉਨ੍ਹਾਂ ਵਿਚੋਂ ਹੀ ਬਲਵੀਰ ਸਿੰਘ ਚੀਮਾਂ ਇਮਾਨਦਾਰ, ਨਿਡਰ, ਮਿਲਾਪੜੇ ਸੁਭਾਅ ਦੇ ਮਾਲਕ ਅਤੇ ਚੁਗਲੀ ਤੋਂ ਦੂਰ ਰਹਿਣ ਵਾਲੇ ਵਿਅਕਤੀ ਹਨ ਇਨ੍ਹਾਂ ਨੂੰ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਅਹੁਦੇਦਾਰਾਂ ਨੇ ਪੰਜਾਬ ਪ੍ਰਧਾਨ ਲਗਾਉਣ ਤੇ ਲੱਖ ਲੱਖ ਵਧਾਈਆਂ ਦਿੱਤੀਆਂ। ਬਲਵੀਰ ਸਿੰਘ ਚੀਮਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਸੋਨੂੰ ਚੇਅਰਮੈਨ, ਕੁਲਦੀਪ ਕੁਮਾਰ ਸੈਕਟਰੀ, ਸਿਮਰਨਪ੍ਰੀਤ ਸਿੰਘ ਚੀਮਾ, ਹੁਸਨ ਲਾਲ, ਸ਼ਾਮ ਸੁੰਦਰ ਮਿੱਤੂ ਪ੍ਰਧਾਨ, ਗੁਲਜ਼ਾਰ ਸਿੰਘ, ਸੰਦੀਪ ਕੌਰ, ਰਾਜ ਕੁਮਾਰ, ਸਤੀਸ਼ ਕੁਮਾਰ , ਕੁਲਦੀਪ ਸਿੰਘ ਲੁੱਧਰ ਅਤੇ ਡਾਕਟਰ ਮੈਹਿਮੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Related Articles

Leave a Comment