ਮੋਗਾ, (ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜਿਲ੍ਹਾ ਪੱਧਰੀ ਮੀਟਿੰਗ ਗੁਰਭਿੰਦਰ ਸਿੰਘ ਕੋਕਰੀ ਕਲਾਂ ਦੀ ਅਗਵਾਈ ਵਿੱਚ ਗੁ: ਖੂਹੀ ਸਾਹਿਬ ਬੱਧਣੀ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੱਦੇ ਤੇ ਪੰਜਾਬ ਵਿੱਚ ਦੋ ਵੱਡੇ ਇਕੱਠ ਕੀਤੇ ਜਾ ਰਹੇ ਹਨ। ਇੱਕ 2 ਜਨਵਰੀ 24 ਨੂੰ ਜੰਡਿਆਲਾ ਗੁਰੂ (ਮਾਝੇ ਵਿੱਚ) ਦੂਜਾ 6 ਜਨਵਰੀ 24 ਬਰਨਾਲ਼ਾ (ਮਾਲਵੇ ਵਿੱਚ) ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਖੰਡ ਮਿੱਲ ਚਾਲੂ ਕਰਾਉਣ ਬਾਬਤ ਧੂਰੀ ਵਿਖੇ ਚੱਲ ਰਹੇ ਪੱਕੇ ਧਰਨੇ ਨੂੰ ਤਿੱਖਾ ਕਰਨ ਲਈ ਅੱਜ ਰੇਲ ਜਾਮ ਦਾ ਸੱਦਾ ਹੈ। ਅੱਜ ਤੜਕਸਾਰ ਜਸਵਿੰਦਰ ਸਿੰਘ ਲੌਂਗੋਵਾਲ ਦੀ ਗ੍ਰਿਫਤਾਰੀ ਨੇ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਧੂਰੀ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਇੰਦਰਮੋਹਣ ਪੱਤੋ, ਰਾਜੂ ਪੱਤੋ, ਜਗਰਾਜ ਸਿੰਘ ਦੱਦਾਹੂਰ, ਸੁਖਜੀਤ ਸਿੰਘ ਦੌਧਰ, ਗੁਰਦੀਪ ਸਿੰਘ ਮੀਨੀਆ, ਹਰਬੰਸ ਸਿੰਘ ਡਾਲਾ, ਲਖਵੀਰ ਸਿੰਘ ਰਾਮੂੰਵਾਲਾ, ਬਲਜਿੰਦਰ ਸਿੰਘ ਕਿਸ਼ਨਪੁਰਾ ਹਾਜ਼ਰ ਸਨ।