Home » ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇਹ ਕਲਾਂ ਦੀ ਨਜੂਲ ਸੋਸਾਇਟੀ ਦੀ ਜ਼ਮੀਨ ‘ਤੇ ਕਬਜ਼ਾ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇਹ ਕਲਾਂ ਦੀ ਨਜੂਲ ਸੋਸਾਇਟੀ ਦੀ ਜ਼ਮੀਨ ‘ਤੇ ਕਬਜ਼ਾ

by Rakha Prabh
49 views
ਸੰਗਰੂਰ, 14 ਜੁਲਾਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸੰਗਰੂਰ ਨੇੜਲੇ ਪਿੰਡ ਦੇਹ ਕਲਾਂ ਇਕਾਈ ਨੇ ਪਿੰਡ ਦੀ ਨਜੂਲ ਸੋਸਾਇਟੀ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕੀ ਪੰਜਾਬ ਭਰ ‘ਚ ਨਜ਼ੂਲ ਸੁਸਾਇਟੀ ਦੀਆਂ ਜਮੀਨਾਂ ਉੱਪਰ ਧਨਾਢ ਚੌਧਰੀਆਂ ਅਤੇ ਪਿੰਡਾਂ ਦੇ ਵੱਡੇ ਰਸੂਖਵਾਨਾ ਦਾ ਕਬਜ਼ਾ ਹੈ ਅਤੇ ਅਤੇ ਮਹਿਕਮੇ ਦੇ ਸਖਤ ਕਨੂੰਨ ਹੋਣ ਤੋਂ ਬਾਅਦ ਵੀਂ ਦਲਿਤਾਂ ਦੇ ਹੱਥ ਅਜੇ ਵੀਂ ਜਮੀਨਾਂ ਤੋਂ ਸੱਖਣੇ ਹਨ। ਸਰਕਾਰ ਵੱਲੋਂ ਦੋ ਵਾਰ ਇਸਦੇ ਮਾਲਕੀ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਹਾਈ ਕੋਰਟ ਵੱਲੋਂ ਵੀ ਇਸ ਜ਼ਮੀਨ ਤੇ ਦਲਿਤਾਂ ਦੀ ਮਾਲਕੀ ਹੋਣ ਦੀ ਮੋਹਰ ਲਾਈ ਗਈ ਹੈ।
ਇਸ ਮੌਕੇ ਇਲਾਕਾ ਆਗੂ ਪਰਮਜੀਤ ਸਿੰਘ ਦੇਹ ਕਲਾ ਨੇ ਦੱਸਿਆ ਕਿ ਪਿੰਡ ਦੇਹ ਕਲਾ ਦੀ ਨਜ਼ੂਲ ਸੋਸਾਇਟੀ ਦੀ ਜਮੀਨ ਉੱਪਰ ਪਿਛਲੇ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਨਜਾਇਜ਼ ਰੂਪ ਵਿੱਚ ਜਰਨਲ ਵਰਗ ਸਬੰਧਤ ਵਿਅਕਤੀ ਵੱਲੋ ਕਬਜ਼ਾ ਕੀਤਾ ਹੋਇਆ ਸੀ। ਜਿਸ ‘ਚ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਆਖਿਰਕਾਰ ਸਭਾ ਦੀ ਜ਼ਮੀਨ ਦਾ ਸਭਾ ਦੇ ਮੈਂਬਰ ਵੱਲੋ ਕਬਜ਼ਾ ਲਿਆ ਗਿਆ। ਸਭਾ ਦੇ ਮੈਂਬਰ ਵੱਲੋ ਦੱਸਿਆ ਗਿਆ ਕੀ ਹੁਣ ਇਸ ਜ਼ਮੀਨ ਤੇ ਕਨੂੰਨ ਮੁਤਾਬਿਕ ਅਤੇ ਸਭਾ ਦੇ ਨਿਯਮਾਂ ਮੁਤਾਬਿਕ ਖੇਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀ ਬਾਕੀ ਰਹਿੰਦੀ ਜ਼ਮੀਨ ਜਿਸ ਨੂੰ ਨਾਜਾਇਜ ਢੰਗ ਨਾਲ ਦੱਬ ਰੱਖਿਆ ਹੈ, ਉਸ ਲਈ ਵੀਂ ਕਾਨੂੰਨੀ ਚਾਰਜ਼ੋਈ ਤੇ ਸੰਘਰਸ਼ ਕੀਤਾ ਜਾਵੇਗਾ। ਅੰਤ ‘ਚ ਸੋਸਾਇਟੀਆਂ ਦੇ ਮਾਲਕਾਂਨਾ ਹੱਕ ਅਤੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਹੋ ਰਹੀ ਵਿਸ਼ਾਲ ਕਾਨਫਰੰਸ ਵਿੱਚ 3 ਸਤੰਬਰ ਨੂੰ ਪਿੰਡ ਸ਼ਾਦੀਹਰੀ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਦਾਰੀ ਸਿੰਘ, ਕਾਲਾ ਸਿੰਘ, ਮਨਜੀਤ ਕੌਰ, ਬਿੱਕਰ ਸਿੰਘ, ਆਦਿ ਹਾਜ਼ਰ ਸਨ।

Related Articles

Leave a Comment