ਥਾਣਾ ਰਣਜੀਤ ਐਵੀਨਿਊ ਵੱਲੋ ਰੈਸਟੋਰੈਂਟ ਦਾ ਮਾਲਕ ਹੁੱਕੇ ਸਰਵ ਕਰਦਾ ਕਾਬੂ।
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਮੁਕੱਦਮਾ ਨੰਬਰ 110 ਮਿਤੀ 30-05-2023 ਜੁਰਮ 21,24 ਸਿਗਰਟ ਅਤੇ ਹੋਰ ਤੰਬਾਕੂ ਐਕਟ 2003, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਨਿਤਿਸ਼
ਬ੍ਰਾਮਦਗੀ:- 09 ਹੁੱਕੇ, 10 ਹੁੱਕਾ ਫਲੇਵਰ।
ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਦੀ ਨਿਗਰਾਨੀ ਹੇਠ ਐਸ.ਆਈ ਵਾਰਿਸ ਮਸੀਹ, ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਪਰ ਬਲਾਇੰਡ ਟਾਈਗਰ ਰੈਸਟੋਰੈਂਟ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਰੇਡ ਕਰਕੇ ਰੈਸਟੋਰੈਂਟ ਦੇ ਮਾਲਕ ਨਿਤਿਸ਼ ਓਬੇ ਨੂੰ ਹੁੱਕੇ ਸਰਵ ਕਰਦੇ ਕਾਬੂ ਕੀਤਾ ਗਿਆ ਅਤੇ 09 ਹੁੱਕੇ, 10 ਹੁੱਕਾ ਫਲੇਵਰ ਬ੍ਰਾਮਦ ਕੀਤੇ ਗਏ।