ਜੀਰਾ /ਫਿਰੋਜ਼ਪੁਰ11 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ ) ਮਰਹੂਮ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਜਦੋ ਤੋ ਸਿਆਸਤ ਵਿੱਚ ਪੈਰ ਪਸਾਰੇ ਹਨ ਉਸ ਸਮੇਂ ਤੋ ਲੈ ਕੇ ਅੱਜ ਤੱਕ ਤੀਜੀ ਪੀੜੀ ਸਿਆਤ ਵਿੱਚ ਸ਼ਾਮਲ ਹੋ ਗਈ ਹੈ । ਪਰ ਜ਼ੀਰਾ ਪਰਿਵਾਰ ਨਾਲ ਪੁਰਾਣੇ ਵਰਕਰ ਅੱਜ ਵੀ ਚੱਟਾਨ ਵਾਂਗ ਖੜੇ ਹਨ। ਇਨਾਂ ਸ਼ਬਦਾ ਦਾ ਪ੍ਰਗਟਾਵਾ ਜ਼ੀਰਾ ਪਰਿਵਾਰ ਦੇ ਪੁਰਾਣੇ ਸਾਥੀ ਉਪ ਚੇਅਰਮੈਨ ਜਸਪਾਲ ਸਿੰਘ ਪੰਨੂ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਮਨਸੂਰਵਾਲ ਕਲਾ, ਸਰਪੰਚ ਸ਼ਵਿੰਦਰ ਸਿੰਘ ਆਵਾਨ, ਸਰਪੰਚ ਜਗੀਰ ਸਿੰਘ ਕਟੋਰਾ, ਸਰਪੰਚ ਜੀਤ ਸਿੰਘ ਪੀਹੇ ਵਾਲੀ, ਸੁੱਖਾ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਸ਼ਾਹ ਅਬੁ ਬੁੱਕਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਵ:ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਨਾਲ ਜਿਸ ਵੀ ਇਨਸਾਨ ਦਾ ਵਾਹ ਪਿਆ ਚਾਹੇ ਉਹ ਗਰੀਬ ਸੀ ਚਾਹੇ ਅਮੀਰ ਸੀ ਉਸ ਨੂੰ ਆਪਣਾ ਹੀ ਬਣਾ ਲਿਆ ਅਤੇ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਰਕਰ ਨੂੰ ਅੱਧੀ ਰਾਤੀ ਲੋੜ ਪਈ ਜੀਰਾ ਸਾਬ ਪੈਰ ਜੁੱਤੀ ਨਹੀ ਸਨ ਪਾਉਂਦੇ ਅਤੇ ਹਰ ਸਮੇ ਚਾਹੇ ਖੁਸ਼ੀ ਹੋਵੇ ਜਾਂ ਗਮੀ ਉਹਨਾ ਦਾ ਸਾਥ ਦਿੰਦੇ ਸਨ। ਇਸ ਕਰਕੇ ਜ਼ੀਰਾ ਸਾਬ ਨੂੰ ਆਪਣੇ ਕੋਲੋ ਰੁਖ਼ਸਤ ਹੋਇਆ ਨੂੰ 2 ਸਾਲ ਹੋ ਗਏ ਹਨ ਪਰ ਉਹਨਾ ਦੇ ਪੁਰਾਣੇ ਸਾਥੀ ਅੱਜ ਵੀ ਉਹਨਾ ਨੂੰ ਯਾਦ ਕਰਕੇ ਰੋ ਪੈਦੇ ਹਨ । ਉਨ੍ਹਾਂ ਕਿਹਾ ਕਿ ਉਹ ਹਰ ਦੁੱਖ ਸੁੱਖ ਵਿੱਚ ਜੱਥੇਦਾਰ ਜ਼ੀਰਾ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੱੜੇ ਹਨ ਅਤੇ ਜਿੰਨਾ ਸਮਾਂ ਸ਼ਰੀਰ ਵਿੱਚ ਪ੍ਰਾਣ ਰਹਿਣਗੇ ਉਹ ਉਹਨਾ ਸਮਾਂ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਪਰਿਵਾਰ ਦਾ ਡੱਟ ਕੇ ਸਾਥ ਦੇਦੇ ਰਹਿਣਗੇ ਅਤੇ ਕੁਲਬੀਰ ਸਿੰਘ ਜ਼ੀਰਾ ਨਾਲ ਖੜ੍ਹੇ ਹਨ।