ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਦ ਉੱਨਤ ਹੋਏ 9 ਸਹਾਇਕ ਰਜਿਸਟਰਾਰਾਂ, 7 ਸੁਪਰਡੈਂਟਾਂ ਅਤੇ ਉਚੇਰੇ ਗ੍ਰੇਡ ਪ੍ਰਾਪਤ 4 ਪ੍ਰੋਗ੍ਰਾਮਰਾ ਦੀ ਤਰੱਕੀ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਸਮੁੁੱਚੀ ਟੀਮ ਅਤੇ ਤਰੱਕੀ ਪ੍ਰਾਪਤ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਦੀ ਅਗਵਾਈ ਵਿੱਚ ਵੀ.ਸੀ. ਪ੍ਰੋ.ਡਾ. ਜਸਪਾਲ ਸਿੰਘ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਇਸ ਦੌਰਾਨ ਵੀ.ਸੀ. ਡਾ. ਸੰਧੂ ਨੇ ਤਰੱਕੀ ਪ੍ਰਾਪਤ ਸਮੂਹਿਕ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ਼ੁੱਭ ਇਛਾਵਾਂ ਦਿੱਤੀਆਂ ਤੇ ਕਿਹਾ ਕਿ ਇੰਨ੍ਹਾਂ ਦਾ ਜੀਐਨਡੀਯੂ ਦੀ ਤਰੱਕੀ ਤੇ ਖੁਸ਼ਹਾਲੀ ਦੇ ਵਿੱਚ ਅਹਿਮ ਰੋਲ ਰਿਹਾ ਹੈ। ਜਿਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸੱਕਦਾ। ਉਨ੍ਹਾਂ ਕਿਹਾ ਕਿ ਜੀਐਨਡੀਯੂ ਵਿਖੇ ਉਚੇਰੀ ਵਿੱਦਿਆ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਵਿੱਚ ਵੀ ਇੰਨ੍ਹਾਂ ਦੀ ਅਹਿਮ ਭੂਮਿਕਾ ਹੈ। ਇਸ ਲਈ ਸਮੇਂ-ਸਮੇਂ ਤੇ ਤਰੱਕੀ ਤੇ ਬਣਦਾ ਮਾਨ ਸਨਮਾਨ ਮਿਲਣਾ ਇੰਨ੍ਹਾਂ ਦਾ ਹੱਕ ਅਤੇ ਅਧਿਕਾਰ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਫ਼ਰੰਟ (ਯੂਕੇਡੀਐਫ) ਆਗੂ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਇੰਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਇਹ ਮੁਕਾਮ ਦਿਵਾਉਣ ਵਿੱਚ ਯੂਕੇਡੀਐਫ ਦੀਆਂ ਕੋਸ਼ਿਸ਼ਾਂ ਅਤੇ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਈ 2018 ਤੇ ਫਿਰ ਮਾਰਚ 2020 ਤੇ ਹੁਣ ਢਾਈ ਸਾਲ ਦੇ ਅਰਸੇ ਦੀ ਲੰਮੀ ਜਦੋਂ ਜ਼ਹਿਦ ਤੋਂ ਬਾਅਦ ਇੰਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਹੱਕ ਲੈ ਕੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਨੂੰ ਲੈ ਕੇ ਯੂਕੇਡੀਐਫ ਨੇ ਯੋਜਨਾਬੰਦ ਤਰੀਕੇ ਨਾਲ ਸੰਘਰਸ਼ ਕੀਤਾ ਤੇ ਸਮੇਂ ਸਮੇਂ ਤੇ ਸਰਕਾਰ, ਉਚੇਰੀ ਸਿੱਖਿਆਂ ਵਿਭਾਗ ਤੇ ਜੀਐਨਡੀਯੂ ਪ੍ਰਬੰਧਨ ਨੂੰ ਲਿਖਤੀ ਰੂਪ ਵਿੱਚ ਇਸ ਮੰਗ ਨੂੰ ਦੋਹਰਾਇਆ ਗਿਆ। ਜਿਸ ਤੋਂ ਬਾਅਦ ਇੰਨ੍ਹਾ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਪਦ ਉਨੱਤੀਆਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਅਧਿਕਾਰਿਤ ਤੌਰ ਤੇ ਪੱਤਰ ਜਾਰੀ ਕੀਤਾ ਗਿਆ। ਜੀਐਨਡੀਯੂ ਪ੍ਰਬੰਧਨ ਦੇ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਅਮਲੀ ਜਾਮਾ ਪਹਿਨਾਇਆ ਗਿਆ। ਜਿਸ ਦੇ ਲਈ ਵੀ.ਸੀ. ਪ੍ਰੋ. ਡਾ. ਜਸਪਾਲ ਸਿੰਘ ਸੰਧੂ ਤੇ ਰਜਿਸਟਰਾਰ ਪ੍ਰੋ. ਡਾ. ਕੇ.ਐਸ. ਕਾਹਲੋਂ ਵਧਾਈ ਦੇ ਪਾਤਰ ਹਨ। ਪਦ ਉੱਨਤ ਹੋਏ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਐਸੋਸੀਏਸ਼ਨ ਨੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਅਤੇ ਸਹਿਯੋਗੀਆਂ ਦੇ ਵੱਲੋਂ ਮੂੰਹ ਵੀ ਮਿੱਠਾ ਕਰਵਾਇਆ ਗਿਆ। ਤਰੱਕੀ ਪ੍ਰਾਪਤ ਕਰਤਾਵਾਂ ਨੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਤੇ ਬੇਹਤਰ ਕਾਰਜਸ਼ੈਲੀ ਦਿਖਾਉਣ ਦਾ ਅਹਿਦ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਰਜਿੰਦਰ ਸਿੰਘ, ਆਫਿਸਰਜ਼ ਐਸੋਸੀਏਸ਼ਨ ਦੇ ਕਨਵੀਨਰ ਬਲਵੀਰ ਸਿੰਘ ਗਰਚਾ, ਸਕੱਤਰ ਮਨਪ੍ਰੀਤ ਸਿੰਘ, ਏ.ਆਰ. ਹਰਜਿੰਦਰ ਸਿੰਘ, ਪੀਆਰਓ ਹਰਦੀਪ ਸਿੰਘ, ਪ੍ਰਗਟ ਸਿੰਘ, ਵੀਰ ਸਿੰਘ, ਮਨਪ੍ਰੀਤ ਸਿੰਘ, ਭੋਮਾ ਰਾਮ, ਜਤਿੰਦਰ ਸ਼ਰਮਾ, ਮਤਬਰ ਚੰਦ, ਰਜਨੀ ਬਾਲਾ, ਮੈਡਮ ਜੈਨੀ ਆਦਿ ਹਾਜ਼ਰ ਸਨ।