ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਬਲਬੀਰ ਸਿੰਘ ਨੂੰ ਕੀਤਾ ਸਨਮਾਨਿਤ
ਲੁਧਿਆਣਾ, 22 ਜੁਲਾਈ ( ਕਰਨੈਲ ਸਿੰਘ ਐੱਮ ਏ ) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਰੋਟਰੀਅਨ ਪੀ.ਡੀ.ਜੀ ਸ਼੍ਰੀ ਸੁਰੇਸ਼ ਚੋਧਰੀ ਨੇ ਬੀਤੀ ਸ਼ਾਮ ਸਥਾਨਕ ਰਿਸ਼ੀ ਨਗਰ ਲੁਧਿਆਣਾ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਵੱਲੋਂ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਸਮੂਹ ਮੈਬਰਾਂ ਤੇ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ।
ਜਿਸ ਦੇ ਲਈ ਮੈ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਮੌਕੇ ਸ਼੍ਰੀ ਚੋਧਰੀ ਨੇ ਸਮੂਹ ਰੋਟਰੀਅਨ ਨੂੰ ਜ਼ੋਰਦਾਰ ਸੱਦਾ ਦੇਦਿਆ ਹੋਇਆ ਕਿਹਾ ਕਿ ਰੋਟਰੀ ਕਲੱਬ ਨੂੰ ਉਹ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋ ਵੱਧ ਨੌਜਵਾਨ ਪੀੜ੍ਹੀ ਨੂੰ ਰੋਟਰੀ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਕਿ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ।ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ.ਬਲਬੀਰ ਸਿੰਘ ,ਸੈਕਟਰੀ ਡਾ.ਸੰਦੀਪ ਕੌਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਦੇ ਐਗਜੀਕਿਉਟਿਵ ਸੈਕਟਰੀ ਡਾ.ਹਰਵਿੰਦਰ ਸਿੰਘ ਨੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਪਿਛਲੇ ਅਰਸੀ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਅਤੇ ਨਵੇਂ ਆਰੰਭ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਸਮੁੱਚਾ ਬਿਊਰਾ ਰੋਟਰੀ ਕਲੱਬ ਦੇ ਮੈਬਰਾਂ ਸਾਹਮਣੇ ਪੇਸ਼ ਕੀਤਾ।ਇਕੱਤਰਤਾ ਦੌਰਾਨ ਰੋਟਰੀਅਨ ਪੀ.ਡੀ.ਜੀ ਸ਼੍ਰੀ ਸੁਰੇਸ਼ ਚੋਧਰੀ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ.ਬਲਬੀਰ ਸਿੰਘ, ਸੈਕਟਰੀ ਰੋਟਰੀਅਨ ਡਾ.ਸੰਦੀਪ ਕੌਰ ਸਮੇਤ ਸਾਬਕਾ ਪ੍ਰਧਾਨ ਰੋਟਰੀਅਨ ਰਮਨ ਮਲਹੋਤਰਾ, ਸੈਕਟਰੀ ਸ. ਸੁਰਿੰਦਰ ਸਿੰਘ ਕਟਾਰੀਆ ਤੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਰੋਟਰੀਅਨ ਬ੍ਰਿਗੇਡੀਅਰ ਮਸਤਇੰਦਰ ਸਿੰਘ ਜ਼ੋਨਲ ਚੇਅਰਮੈਨ, ਡਾ.ਪੀ.ਐਸ ਬਰਾੜ,( ਏ.ਜੀ) ਡਾ. ਰੇਨੂੰ ਛਤਵਾਲ, ਡਾ.ਅਜੈਪਾਲ ਸਿੰਘ, ਡਾ. ਇੰਦੂ ਵਰਮਾ,ਇੰਜੀ. ਸੁਖਦੇਵ ਸਿੰਘ ਲਾਜ,ਸ.ਅਜੈਬ ਸਿੰਘ, ਸ਼੍ਰੀਮਤੀ ਇੰਦੂ ਮਲਹੋਤਰਾ ,ਡਾ. ਸੁਖਬੀਰ ਕੌਰ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।