17 ਵਾਂ ਜੱਸਾ ਯਾਦਗਾਰੀ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਅਹੁੱਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਹੋਈ। ਖੇਡ ਸਟੇਡੀਅਮ ਮੰਡੀਆਂ ਵਿਖੇ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਜੱਸਾ ਵੈਲਫ਼ੇਅਰ ਅਤੇ ਸਪੋਰਟਸ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ, ਮਾਸਟਰ ਮਲਕੀਤ ਸਿੰਘ ਜਰਨਲ ਸਕੱਤਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਮੀਤ ਸਿੰਘ ਮੰਡੀਆਂ ਨੇ ਦੱਸਿਆ ਕਿ ਤਿੰਨ ਦਿਨਾਂ ਕਬੱਡੀ ਕੱਪ ਜੋ 27 ਨਵੰਬਰ ਤੋਂ ਸ਼ੁਰੂ ਹੋ ਰਿਹਾ ਇਹ ਕਬੱਡੀ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਹੋਵੇਗਾ। ਇਹ ਕਬੱਡੀ ਕੱਪ ਵਿੱਚ ਕਰਮਜੀਤ ਸਿੰਘ ਬਾਠ ਪਰਿਵਾਰ ਵੱਲੋਂ ਇੱਕ ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ ਪਾਇਆ ਹੈ ਉਥੇ ਹੀ ਪਹਿਲਾਂ ਇਨਾਮ 71ਹਜਾਰ ਅਤੇ ਦੂਸਰਾ 51ਹਜਾਰ ਰੁਪਏ ਹਾਅ ਦਾ ਨਾਅਰਾ ਕਲੱਬ ਸ਼੍ਰੀ ਬੀਸੀ ਐਨ ਆਰ ਆਈ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਬੱਡੀ ਮੁਕਾਬਲਿਆਂ ਵਿੱਚ ਇਕ ਪਿੰਡ ਓਪਨ 3 ਖਿਡਾਰੀ ਬਾਹਰੋਂ ਖੇਡ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਨਾਮ 71ਹਜਾਰ, ਦੂਜਾ ਇਨਾਮ 51 ਹਜ਼ਾਰ, ਬੈਸਟ ਰੇਡਰ ਅਤੇ ਜਾਫੀ ਨੂੰ 21ਹਜਾਰ ਦਾ ਇਨਾਮ ਦਿੱਤਾ ਜਾਵੇਗਾ।ਇਸ ਮੌਕੇ ਤੇਜ਼ ਪ੍ਰਤਾਪ ਸਿੰਘ ਖਜਾਨਚੀ, ਜਸਵੀਰ ਸਿੰਘ ਨਾਰੀਕੇ, ਸੁਖਵਿੰਦਰ ਸਿੰਘ ਰਾਣਵਾਂ, ਪਰਮਿੰਦਰ ਸਿੰਘ ਬਦੇਸੇ, ਪਰਮਜੀਤ ਸਿੰਘ ਬਦੇਸੇ, ਸਿਕੰਦਰ ਸਿੰਘ ਦੱਲਣਵਾਲ, ਬਿੱਕਰ ਸਿੰਘ ਖ਼ਾਨਪੁਰ ਆਦਿ ਵੀ ਮੌਜੂਦ ਸਨ।