ਮਲੇਰਕੋਟਲਾ ( ਰਾਖਾ ਪ੍ਰਭ ਬਿਉਰੋ) : ਪੀਰ ਮਲੇਰ ਕੋਟਲਾ ਸ਼ੇਖ ਹੈਦਰ ਖ਼ਾਨ ਜੀ ਦੀ ਦਰਗਾਹ ਪਵਿੱਤਰ ਅਸਥਾਨ ਮਲੇਰਕੋਟਲੇ ਵਿਖੇ ਅੱਸੂ ਮਹੀਨੇ ਦੀ ਪਹਿਲੀ ਚੌਕੀ ਤੇ ਸ਼ਰਧਾਲੂਆਂ ਵੱਲੋਂ ਚੌਂਕੀਆਂ ਭਰੀਆਂ ਜਾ ਰਹੀਆਂ ਹਨ। ਜਿਥੇ ਉਪ ਚੇਅਰਮੈਨ ਜਸਪਾਲ ਸਿੰਘ ਪੰਨੂ ਆਪਣੇ ਸਮੁੱਚੇ ਪਰਿਵਾਰ ਸਮੇਤ ਪੀਰ ਸ਼ੇਖ ਹੈਦਰ ਖ਼ਾਨ ਮਲੇਰਕੋਟਲਾ ਦੇ ਦਰਸ਼ਨਾਂ ਲਈ ਹਾਜਰੀ ਲਵਾਈ ਅਤੇ ਪੀਰ ਪਾਤਸ਼ਾਹ ਜੀ ਦੀ ਦਰਗਾਹ ਤੇ ਚਾਦਰ ਚੜਾਈ । ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਪੰਨੂ ਨੇ ਆਪਣੇ ਪਰਿਵਾਰ ਸਮੇਤ ਪੀਰ ਸ਼ੇਖ ਹੈਦਰ ਖ਼ਾਨ ਮਲੇਰਕੋਟਲਾ ਦੇ ਗੱਦੀਨਸ਼ੀਨ ਆਸਾਰ ਅਹਿਮ ਖ਼ਾਨ ਪਾਸੋ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਗੱਦੀ ਨਸ਼ੀਨ ਆਸਾਰ ਅਹਿਮ ਖ਼ਾਨ ਮਲੇਰਕੋਟਲਾ ਜੀ ਨੇ ਆਖਿਆ ਕਿ ਜੋ ਸੰਗਤਾ ਵੱਲੋਂ ਅੱਸੂ ਮਹੀਨੇ ਦੀਆਂ ਚੌਂਕੀਆਂ ਭਰਦੀਆਂ ਹਨ ਪੀਰ ਪਾਤਸ਼ਾਹ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੀਰ ਜੀ ਪੂਰੀਆਂ ਕਰਦੇ ਹਨ। ਇਸ ਮੌਕੇ ਜ਼ੈਦੀ ਖਾਨ ਪ੍ਰਧਾਨ ਯੂਥ ਕਾਂਗਰਸ ਹਾਜ਼ਰ ਸਨ।