ਲੁਧਿਆਣਾ (ਕਰਨੈਲ ਸਿੰਘ ਐੱਮ ਏ)
ਅੰਨਦਾਤਾ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜੱਥੇ: ਅੰਗਰੇਜ ਸਿੰਘ ਸੰਧੂ, ਸੀ.ਮੀਤ ਪ੍ਰਧਾਨ (ਪੰਜਾਬ) ਜਥੇ: ਰੌਸ਼ਨ ਸਿੰਘ ਸਾਗਰ ਅਤੇ ਸੀਨਿਅਰ ਅਹੁਦੇਦਾਰਾਂ ਦੀ ਅਗਵਾਈ ਹੇਠ ਅੰਨਦਾਤਾ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਅਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦਾ ਕੈਨੇਡਾ ਤੋਂ ਵਤਨ ਲੁਧਿਆਣਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ਤੇ ਜ਼ੋਰਦਾਰ ਸਵਾਗਤ ਕਰਨ ਸਮੇਂ ਭਾਈ ਹਰਪਾਲ ਸਿੰਘ ਨਿਮਾਣਾ, ਪਰਮਜੀਤ ਸਿੰਘ ਨਤ, ਨਿਰਮਲ ਸਿੰਘ ਬੇਰਕਲਾਂ ਸਾਬਕਾ ਸਰਪੰਚ, ਮਨਜੀਤ ਸਿੰਘ ਅਰੋੜਾ ਗਰੀਬ, ਗੁਰਚਰਨ ਸਿੰਘ ਸ਼ਾਹਕੋਟੀ, ਕੈਪਟਨ ਸੁਦੇਸ਼ ਕੁਮਾਰ,ਜੱਥੇ ਮੋਹਨ ਸਿੰਘ, ਕੁਲਦੀਪ ਸਿੰਘ ਲਾਂਬਾ,ਲਾਲ ਸਿੰਘ,ਬਲਵਿੰਦਰ ਸਿੰਘ ਕੁਲਾਰ, ਅਮਨਦੀਪ ਸਿੰਘ ਉੱਭੀ, ਗੁਰਵਿੰਦਰ ਸਿੰਘ ਲਵਲੀ,ਬਿੱਟੂ ਭਾਟੀਆ, ਜਗਜੀਤ ਸਿੰਘ ਖਾਲਸਾ, ਜਗਤਾਰ ਸਿੰਘ ਲੋਪੋਕੇ, ਜਸਵੰਤ ਸਿੰਘ ਘੁੰਮਣ ਹਾਜ਼ਰ ਸਨ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਪੰਜਾਬ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ 10+2 ਤੋਂ ਬਾਅਦ ਬੱਚਿਆਂ ਨੂੰ ਨਾ ਭੇਜਿਆ ਜਾਵੇ ਅਤੇ ਘਟੋ ਘਟ ਗ੍ਰੈਜੂਏਸ਼ਨ ਕਰਵਾ ਕੇ ਜਾਂ ਕੋਈ ਸਕਿਲ ਦੇ ਕੇ ਭੇਜੋ। 10+2 ਵਾਲੇ ਵਿਦਿਆਰਥੀਆਂ ਨੂੰ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਕਰੀ ਮਿਲਦੀ ਨਹੀਂ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਕੈਨੇਡਾ ਬੇਹੱਦ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਿਹਾ ਹੈ ਕੈਨੇਡਾ ਦੇ ਹਾਲਾਤ ਠੀਕ ਹੋਣ ਨੂੰ ਕਈ ਸਾਲ ਲੱਗ ਜਾਣਗੇ। ਜੇਕਰ ਕੁਝ ਸਾਲਾਂ ਬਾਅਦ ਹਾਲਾਤ ਠੀਕ ਹੋ ਵੀ ਜਾਣਗੇ,ਪਰ ਸਾਡੇ ਬੱਚਿਆਂ ਨੂੰ ਅੱਜ ਵਾਲੇ ਹਾਲਾਤਾਂ ਦੇ ਦੌਰ ਵਿਚੋਂ ਗੁਜ਼ਰਨਾ ਪੈਣਾ ਹੈ। ਕੈਨੇਡਾ ਦੀ ਸਰਕਾਰ ਸਾਡੇ ਬੱਚਿਆਂ ਨੂੰ ਧੱੜਾ -ਧੱੜ ਵੀਜੇ ਦੇ ਕੇ ਬੁਲਾ ਰਿਹਾ ਪਰ ਉਹਨਾਂ ਵਿਦਿਆਰਥੀਆਂ ਲਈ ਰੋਜ਼ਗਾਰ ਜਾਂ ਨੌਕਰੀਆਂ ਲਈ ਕੋਈ ਪਲੇਨਿੰਗ ਨਹੀਂ ਕਰ ਰਿਹਾ। ਜਥੇ: ਨਿਮਾਣਾ ਨੇ ਮਾਪਿਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਗੁਰਬਾਣੀਂ ਅਤੇ ਗੁਰੂ ਆਸ਼ੇ ਅਨੁਸਾਰ ਨਿੱਤਨੇਮ, ਸਿਮਰਨ ਤੇ ਸੇਵਾ ਦੇ ਮਾਰਗ ਤੇ ਚੱਲਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਕੇ ਭੇਜਿਆ ਜਾਵੇ। ਕਿਉਂਕਿ ਗੁਰਬਾਣੀ ਪੜਨ ਅਤੇ ਗੁਰੂ ਆਸ਼ੇ ਅਨੁਸਾਰ ਜੀਵਣ ਜਿਉਣ ਨਾਲ ਇਨਸਾਨ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ ਅਤੇ ਔਖੀ ਤੋਂ ਔਖੀ ਮੁਸੀਬਤ ਵਿੱਚ ਹਰ ਮੈਦਾਨ ਫਤਹਿ ਪਾ ਲੈਂਦਾ ਹੈ।