Home » ਮੁਹਾਲੀ ,ਚ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈਕੇ ਪੱਕਾ ਮੋਰਚਾ

ਮੁਹਾਲੀ ,ਚ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈਕੇ ਪੱਕਾ ਮੋਰਚਾ

by Rakha Prabh
81 views
ਚੰਡੀਗੜ੍ਹ/ ਮੁਹਾਲੀ ( ਲਵਪ੍ਰੀਤ ਸਿੰਘ ਸਿੱਧੂ)

ਜਗਲਾਤ ਵਰਕਰਜ ਯੂਨੀਅਨ (1406/22-ਬੀ ਚੰਡੀਗੜ) ਪੰਜਾਬ ਵਲੋਂ ਵਣ ਭਵਨ ਸੈਕਟਰ -68 ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ ਅਤੇ ਆਪਣੀਆਂ ਮੰਗਾਂ ਸਬੰਧੀ ਪੱਕਾ ਮੋਰਚਾ ਲਾਇਆ ਗਿਆ। ਇਸ ਮੌਕੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ, ਅਮਨਦੀਪ ਸਿੰਘ ਛੱਤ ਬੀੜ ਦੀ ਅਗਵਾਈ ਹੇਠ ਵਣ ਭਵਨ ਦਫ਼ਤਰ ਮੌਹਾਲੀ ਵਿਖੇ ਪ੍ਰਧਾਨ ਮੁੱਖ ਵਣ ਪਾਲ ਨੂੰ ਪੰਜਾਬ ਦੀ ਸੀਨੀਅਰਤਾ ਸੂਚੀ ਅਤੇ ਪੱਕੇ ਕਰਨ ਦੀ ਮੰਗ ਨੂੰ ਲੈਕੇ ਵਫਦ ਅਧਿਕਾਰੀਆਂ ਨੂੰ ਮਿਲਿਆ ਪਰ ਜੱਥੇਬੰਦੀ ਨੂੰ ਸੀਨੀਅਰਤਾ ਸੂਚੀ ਨਾ ਦੇਣਾ ਦੇ ਰੋਸ ਵਜੋਂ ਜੱਥੇਬੰਦੀ ਵਲੋ ਫੈਸਲਾ ਕਰਦਿਆਂ ਪ੍ਰਧਾਨ ਮੁੱਖ ਵਣ ਪਾਲ ਦੇ ਦਫ਼ਤਰ ਮੌਹਾਲੀ ਅੱਗੇ ਰੋਸ ਧਰਨਾ ਦਿੱਤਾ ਗਿਆ ਉਪਰੰਤ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ।ਇਸ ਮੌਕੇ ਹੋਰਨਾ ਤੋੰ ਇਲਾਵਾ ਛਿੰਦਰਪਾਲ ਸਿੰਘ ਆਸੇਮਾਜਰਾ ਪ੍ਰਧਾਨ ਛੱਤਬੀੜ,ਲਖਵਿੰਦਰ ਸਿੰਘ ਛੱਤ ਬੀੜ,ਸੁਲੱਖਣ ਸਿੰਘ ਸਿਸਵਾਂ, ਅਨਿਲ ਕੁਮਾਰ ਸਕੱਤਰ, ਬਲਵੀਰ ਸਿੰਘ ਗੋਖੀ ਵਾਲਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹਾਜ਼ਰ ਸਨ।

Related Articles

Leave a Comment