ਚੰਡੀਗੜ੍ਹ, 23 ਅਕਤੂਬਰ ( ਰਾਖਾ ਪ੍ਰਭ ਬਿਉਰੋ ) ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਡਰੱਗ ਮਾਮਲੇ ਵਿਚ ਐਸ ਟੀ ਐਫ ਆਈ ਪੁਲਿਸ ਵੱਲੋਂ 100 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਆਈ ਜੀ ਪੰਜਾਬ ਪੁਲਿਸ ਸੁਖਚੈਨ ਸਿੰਘ ਮੋਹਾਲੀ ਨੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਐਸ ਟੀ ਐਫ ਦੇ ਐਸ ਐਚ ਓ ਚੰਡੀਗੜ੍ਹ ਦੇ ਪਾਸ ਇਕ ਵਿਅਕਤੀ ਆਈਆਂ ਤਾਂ ਉਸਨੇ ਕਿਹਾ ਉਹ ਡਰੱਗ ਲੈਂਦਾ ਹੈ ਅਤੇ ਉਸ ਨੂੰ ਇਕ ਔਰਤ ਡਰੱਗ ਲੈਣ ਲਈ ਮਜਬੂਰ ਕਰ ਰਹੀ ਹੈ ਅਤੇ ਵੇਚਣ ਲਈ ਮਜਬੂਰ ਕਰ ਰਹੀ ਦੀਆਂ ਵਾਈਸ ਰਿਕਾਰਡਿੰਗਾਂ ਵੀ ਸੁਣਾਈਆਂ ਗਈਆਂ, ਜੇਕਰ ਉਹ ਖ੍ਰੀਦਦਾਰ ਬਣਕੇ ਜਾਵੇ ਤਾਂ ਉਸ ਔਰਤ ਨੂੰ ਕਾਬੂ ਕੀਤਾ ਜਾ ਸਕਦਾ , ਜਦੋਂ ਐਸ ਟੀ ਐਫ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਤਾਂ ਗਿਰਫ਼ਤਾਰ ਕੀਤਾ ਗਈ ਔਰਤ ਦੀ ਪਹਿਚਾਣ ਫਿਰੋਜਪੁਰ ਤੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਨਸ਼ਾ ਤਸ਼ਕਰੀ ਮਾਮਲੇ ਵਿਚ ਐਸ ਟੀ ਐਫ ਦੇ ਮੋਹਾਲੀ ਨੇ ਗਿਰਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿਰਫ਼ਤਾਰ ਕਰਨ ਮੌਕੇ ਕੀਤਾ ਮੌਕੇ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।