ਅੰਮ੍ਰਿਤਸਰ, 27 ਸਤੰਬਰ ( ਰਣਜੀਤ ਸਿੰਘ ਮਸੌਣ) 27 ਸਤੰਬਰ 2023 ਨੂੰ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ‘ਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਜਲ੍ਹਿਆਂਵਾਲਾ ਬਾਗ, ਅੰਮ੍ਰਿਤਸਰ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ। ਪੰਜਾਬ ਟੂਰਿਜ਼ਮ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਯੁਵਾ ਕਲੱਬ ਦੇ ਮੈਂਬਰਾਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਐਨਸੀਸੀ ਕੈਡਿਟਾਂ ਨੇ ਭਾਗ ਲਿਆ ਅਤੇ ਜੀਵਨ ਲਈ ਯਾਤਰਾ ਅਤੇ ਸਵੱਛਤਾ ਦਾ ਪ੍ਰਣ ਲਿਆ। ਇਹਨਾਂ ਜਸ਼ਨਾਂ ਵਿੱਚ ਪੀਬੀਐਨ ਸਕੂਲ ਦੇ ਨਾਲ ਡੀਏਵੀ ਕਾਲਜ ਅੰਮ੍ਰਿਤਸਰ ਦੇ ਕੁੱਲ 70 ਭਾਗੀਦਾਰਾਂ ਨਾਲ ਹੋਇਆ।
ਮਾਹਿਰ ਗੁਰਿੰਦਰ ਸਿੰਘ ਜੌਹਲ, ਮੈਨੇਜਿੰਗ ਡਾਇਰੈਕਟਰ ਡਿਸਕਵਰ ਪੰਜਾਬ ਟੂਰ ਐਂਡ ਟਰੈਵਲਜ਼ ਨੇ ਵਿਦਿਆਰਥੀਆਂ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਅਤੇ ਸਵੱਛਤਾ ਪੰਦਰਵਾੜੇ ਦੀ ਮਹੱਤਤਾ ਬਾਰੇ ਦੱਸਿਆ। ਇਸ ਤੋਂ ਇਲਾਵਾ ਪੀਯੂਸ਼ ਕਪੂਰ, ਜਨਰਲ ਸਕੱਤਰ ਅਹਾਰਾ ਵੀ ਮੌਜੂਦ ਸਨ ਅਤੇ ਭਾਰਤ ਦੇ ਟਿਕਾਊ ਸੈਰ-ਸਪਾਟਾ ਸਥਾਨ ਵਜੋਂ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਬਣਾਏ ਗਏ ਸੈਲਫੀ ਬੂਥ ਨਾਲ ਨਾ ਸਿਰਫ਼ ਵਿਦਿਆਰਥੀਆਂ ਨੇ ਸਗੋਂ ਸੈਲਾਨੀਆਂ ਨੇ ਵੀ ਸੈਲਫੀਆ ਲਈਆਂ ਅਤੇ ਯਾਤਰਾ ਬਾਰੇ ਜਾਗਰੂਕਤਾਂ ਪੈਂਦਾ ਕੀਤੀ।