Home » ਭਾਰਤ ਵਿਕਾਸ ਪਰਿਸ਼ਦ ਜੀਰਾ ਵੱਲੋਂ ਫਰੀ ਮੈਡੀਕਲ ਕੈਂਪ 24 ਨਵੰਬਰ ਨੂੰ

ਭਾਰਤ ਵਿਕਾਸ ਪਰਿਸ਼ਦ ਜੀਰਾ ਵੱਲੋਂ ਫਰੀ ਮੈਡੀਕਲ ਕੈਂਪ 24 ਨਵੰਬਰ ਨੂੰ

by Rakha Prabh
47 views

ਫਿਰੋਜ਼ਪੁਰ/ਜ਼ੀਰਾ, 14 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਭਾਰਤ ਵਿਕਾਸ ਪ੍ਰੀਸ਼ਦ ਜੀਰਾ ਦੀ ਇਕ ਜਰੂਰੀ ਮੀਟਿੰਗ ਸਟੇਟ ਉਪ ਪ੍ਰਧਾਨ ਸ੍ਰੀ ਸਤਿੰਦਰ ਸਚਦੇਵਾ ਦੀ ਅਗਵਾਈ ਜੀ.ਐਨ ਰੈਸਟੋਰੈਂਟ ਜੀਰਾ ਵਿਖੇ ਹੋਈ ਜਿਸ ਵਿੱਚ ਸਟੇਟ ਕਨਵੀਨਰ ਨਵੀਨ ਸਚਦੇਵਾ, ਪ੍ਰਧਾਨ ਅਨਿਲ ਬਜਾਜ ਸਰਪਰਸਤ ਜਗਦੇਵ ਸ਼ਰਮਾ, ਅਡਵਾਈਜ਼ਰ ਸੁਖਦੇਵ ਸਿੰਘ ਬਿੱਟੂ ਵਿਜ, ਉਪ ਪ੍ਰਧਾਨ ਚਨਪ੍ਰੀਤ ਸਿੰਘ ਸੋਨੂ ਸਕੱਤਰ ਗੁਰਬਖਸ਼ ਸਿੰਘ ਵਿਜ ਅਨਿਲ ਕੁੱਕੜ, ਰਜੇਸ਼ ਕੁਮਾਰ ਲੱਕੀ ਅਤੇ ਹਰਭਜਨ ਸਿੰਘ ਸ਼ਾਮਿਲ ਹੋਏ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਹੱਡੀਆਂ ਨਿਊਰੋ ਰੋਗ, ਮੈਡੀਸਨ ਵਿਭਾਗ ਦੇ ਮਾਹਰ ਡਾਕਟਰਾਂ ਦੁਆਰਾ ਵੱਖ-ਵੱਖ ਮਸ਼ੀਨਾਂ ਨਾਲ ਟੈਸਟ ਕਰਨ ਉਪਰੰਤ ਫਰੀ ਇਲਾਜ ਕੀਤਾ ਜਾਵੇਗਾ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕਿ ਦਸੰਬਰ ਦੇ ਮਹੀਨੇ ਵਿੱਚ ਅੱਖਾਂ ਦੇ ਰੋਗਾਂ ਸਬੰਧੀ ਕੈਂਪ ਲਗਾਇਆ ਜਾਵੇਗਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਨਾਲ ਵੱਧ ਤੋਂ ਵੱਧ ਸਮਾਜ ਸੇਵੀ ਲੋਕਾਂ ਨੂੰ ਸੰਸਥਾ ਨਾਲ ਜੋੜਿਆ ਜਾਵੇ।

You Might Be Interested In

Related Articles

Leave a Comment