ਜ਼ੀਰਾ, 4 ਅਗਸਤ ( ਗੁਰਪ੍ਰੀਤ ਸਿੱਧੂ ) :- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲਾ ਫਿਰੋਜ਼ਪੁਰ ਦੇ ਸਰਕਲ ਸਕੱਤਰ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਵਿੱਚ ਬਲਾਕ ਖੋਸਾ ਦਲ ਸਿੰਘ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਾਹਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਾਂਝਾ ਬਿਆਨ ਜਾਰੀ ਕਰਦਿਆਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਰੇਲੂ ਖਪਤਕਾਰਾਂ ਦੇ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਪ੍ਰੀ-ਪੇਡ ਮੀਟਰ ਨਹੀਂ ਲਗਾਉਣ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪ੍ਰੀ-ਪੇਡ ਮੀਟਰ ਬਾਰੇ ਆਮ ਲੋਕਾਂ ਨੂੰ ਇਸ ਵਿੱਚ ਲੱਗੀਆਂ ਚਿੰਪਾਂ ਦੀ ਕੋਈ ਜਾਣਕਾਰੀ ਨਹੀ ਹੈ। ਉਨਾਂ ਕਿਹਾ ਕਿ ਪਾਵਰਕਾਮ ਵਿਭਾਗ ਵੱਲੋਂ ਸਰਕਾਰ ਦੀ ਮਿਲੀ ਭੁਗਤ ਨਾਲ ਪ੍ਰੀ-ਪੇਡ ਮੀਟਰ ਲਗਾ ਕੇ ਲੋਕਾਂ ਦੀ ਜੇਬ ‘ਤੇ ਡਾਕਾ ਮਾਰਨ ਵਾਲੀ ਗੱਲ ਸਾਬਤ ਹੋਵੇਗੀ। ਉਨਾਂ ਕਿਹਾ ਕਿ ਜਿਸ ਤਰਾਂ ਮੋਬਾਈਲ ਫੋਨ ਨੂੰ ਰੀਚਾਰਜ ਕਰਵਾਇਆ ਜਾਦਾ ਹੈ ਅਤੇ ਰੀਚਾਰਜ ਖ਼ਤਮ ਹੋਣ ਤੇ ਦੁਬਾਰਾ ਰੀਚਾਰਜ ਹੋਣ ਤੇ ਮੋਬਾਈਲ ਦੀ ਸੁਵਿਧਾ ਚਾਲੂ ਹੁੰਦੀ ਹੈ, ਉਸੇ ਹੀ ਤਰਜ਼ ਤੇ ਬਿਜਲੀ ਖਪਤਕਾਰਾਂ ਨੂੰ ਪ੍ਰੀ-ਪੇਡ ਮੀਟਿੰਗ ਨੂੰ ਰੀਚਾਰਜ ਕਰਵਾਉਣਾ ਪਿਆ ਪਵੇਗਾ। ਉਨਾਂ ਕਿਹਾ ਕਿ ਪ੍ਰੀ-ਪੇਡ ਘਰ ਦੇ ਬਾਹਰ ਲੱਗਣੇ ਅਤੇ ਉਸਦਾ ਰੀਮੋਟ ਯੂਨਿਟ ਘਰ ਦੇ ਅੰਦਰ ਲਗਾਇਆ ਜਾਵੇਗਾ। ਜਿਸ ਦੀ ਰੀਡਿੰਗ ਖਪਤਕਾਰ ਵੱਲੋਂ ਵੇਖੀ ਜਾ ਸਕੇਗੀ ਤੇ ਇੱਕ ਟੋਕਨ ਨੰਬਰ ਖਪਤਕਾਰ ਨੂੰ ਜਾਰੀ ਕੀਤਾ ਜਾਵੇਗਾ। ਜਿਸ ਰਾਹੀਂ ਰੀਚਾਰਜ ਪਾਵਰਕਾਮ ਵਿਭਾਗ ਤੋਂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਖਪਤਕਾਰ ਆਨਲਾਈਨ ਰੀਚਾਰਜ ਪਾਵਰਕਾਮ ਵਿਭਾਗ ਵੱਲੋਂ ਕਿਸੇ ਸਮੇਂ ਵੀ ਕਰਵਾ ਸਕਦਾ ਹੈ, ਜਦੋਂਕਿ ਰਕਮ ਖ਼ਤਮ ਹੋਣ ਤੇ ਸੰਦੇਸ਼ ਭੇਜਿਆ ਜਾਵੇਗਾ। ਜਿਸ ਨਾਲ ਲੋਕਾਂ ਦੀ ਖੱਜਲ-ਖੁਆਰੀ ਹੋਰ ਵਧੇਗੀ। ਉਨਾਂ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪ੍ਰੀ-ਪੇਡ ਮੀਟਰ ਦੀ ਨਿਖੇਧੀ ਕਰਦੀ ਹੈ ਤੇ ਪ੍ਰੀ-ਪੇਡ ਮੀਟਰ ਘਰਾਂ ਵਿੱਚ ਨਹੀ ਲਗਾਉਣ ਦਿੱਤੇ ਜਾਣਗੇ। ਇਸ ਮੌਕੇ ਗੁਰਦੇਵ ਸਿੰਘ ਕਾਹਲੋਂ ਬਲਾਕ ਪ੍ਰਧਾਨ ਖੋਸਾ ਦਲ ਸਿੰਘ, ਸ਼ੇਰਜੰਗ ਸਿੰਘ ਜਰਨਲ ਸਕੱਤਰ ਖੋਸਾ ਦਲ ਸਿੰਘ, ਜਸਪਾਲ ਸਿੰਘ ਝਤਰਾ, ਗੁਰਚਰਨ ਸਿੰਘ ਸਰਪੰਚ ਝਤਰਾ, ਸ਼ਿੰਦਰ ਸਿੰਘ ਇਕਾਈ ਪ੍ਰਧਾਨ ਹਰਦਾਸਾ, ਕੁਲਵਿੰਦਰ ਸਿੰਘ ਨੰਬਰਦਾਰ ਭੜਾਣਾ, ਬੇਅੰਤ ਸਿੰਘ ਇਕਾਈ ਪ੍ਰਧਾਨ ਛੂਛਕ, ਸਵਰਨ ਸਿੰਘ ਇਕਾਈ ਪ੍ਰਧਾਨ ਖੋਸਾ ਆਦਿ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਹੋਈ ਅਹਿਮ ਮੀਟਿੰਗ
ਪ੍ਰੀ-ਪੇਡ ਮੀਟਰ ਘਰਾਂ ਵਿੱਚ ਨਹੀ ਲਗਾਉਣ ਦਿੱਤੇ ਜਾਣਗੇ : ਭਾਕਿਯੂ ਸਿੱਧੂਪੁਰ
previous post