Home » ਪੈਰਾਡਾਈਜ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਨੇ ਸਾਇੰਸ ਅਤੇ ਮੈਥ ਮਾਡਲ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ

ਪੈਰਾਡਾਈਜ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਨੇ ਸਾਇੰਸ ਅਤੇ ਮੈਥ ਮਾਡਲ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ

by Rakha Prabh
33 views

ਜੀਰਾ,  ਗੁਰਪ੍ਰੀਤ ਸਿੰਘ ਸਿੱਧੂ 

ਪੈਰਾਡਾਈਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਮੈਡਮ ਅਮਰਜੀਤ ਕੌਰ ਅਤੇ ਪ੍ਰਿੰਸੀਪਲ ਡਾਕਟਰ ਅਵਿਨਾਸ਼ ਸਿੰਘ ਦੀ ਰਹਿਨੁਮਾਈ ਹੇਠ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸਾਇੰਸ ਅਤੇ ਮੈਥ ਪ੍ਰਦਰਸ਼ਨੀ ਵਿੱਚ ਆਪਣਾ ਹੁਨਰ ਵਿਖਾ ਕੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ l ਇਹ ਸਾਇੰਸ ਪ੍ਰਦਰਸ਼ਨੀ ਪੀ ਐਮ ਸ਼੍ਰੀ ਸਕੂਲ ਜੇ ਐਨ ਵੀ ਮਹੀਆਂ ਵਾਲਾ ਕਲਾਂ ਦੁਆਰਾ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨਾਂ ਵਿੱਚੋਂ ਪੈਰਾਡਾਈਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਡੰਕਾ ਵਜਾਇਆ। ਪ੍ਰਦਰਸ਼ਨੀ ਵਿੱਚ ਥੀਮ ਸਾਇੰਸ ਐਂਡ ਟੈਕਨੋਲੋਜੀ ਫੋਰ ਸੋਸਾਇਟੀ ਦਿੱਤਾ ਗਿਆ ਸੀ ਉਸ ਦੇ ਹੇਠ ਸਬ-ਟਾਈਟਲ ਦਿੱਤੇ ਗਏ ਸਨ ਜਿਨਾਂ ਵਿੱਚੋਂ ਚਾਰ ਟਾਈਟਲ ਸਨ ਪਹਿਲਾ ਟਾਈਟਲ ਹੈਲਥ ਐਂਡ ਹਾਈਜੀਨ, ਦੂਸਰਾ ਟਾਈਟਲ ਲਾਈਫ ਸਟਾਈਲ ਫੋਰ ਇਨਵਾਇਰਮੈਂਟ, ਤੀਸਰਾ ਟਾਈਟਲ ਕਮਿਊਨੀਕੇਸ਼ਨ ਐਂਡ ਟਰਾਂਸਪੋਰਟੇਸ਼ਨ, ਚੌਥਾ ਟਾਈਟਲ ਮੈਥਮੈਟਿਕਸ ਮਾਡਲ ਸੀ। ਇਹਨਾਂ ਵਿੱਚੋਂ ਕਿਸੇ ਦੋ ਟਾਈਟਲ ਉੱਪਰ ਮਾਡਲ ਤਿਆਰ ਕਰਨੇ ਸਨ ਜਿੰਨਾ ਵਿੱਚ ਪੈਰਾਡਾਈਜ ਸਕੂਲ ਦੇ ਵਿਦਿਆਰਥੀਆਂ ਨੇ ਥੀਮ ਲਾਈਫ ਸਟਾਈਲ ਫੋਰ ਇਨਵਾਇਰਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਬਾਓ ਡੀਜਲ ਅਤੇ ਕਮਿਊਨੀਕੇਸ਼ਨ ਐਂਡ ਟਰਾਂਸਪੋਰਟੇਸ਼ਨ ਥੀਮ ਨੂੰ ਮੁੱਖ ਰੱਖਦਿਆਂ ਹੋਇਆਂ ਐਂਟੀ ਕੋਲਾਜਨ ਫੋਰ ਦਾ ਬਲਾਇੰਡ ਮਾਡਲ ਤਿਆਰ ਕੀਤੇ ਗਏ ਜਿਨਾਂ ਦੀ ਪ੍ਰਦਰਸ਼ਨੀ ਦੌਰਾਨ ਸਲਾਂਘਾ ਹੋਈ ਅਤੇ ਪਹਿਲਾਂ ਅਤੇ ਦੂਜੇ ਸਥਾਨ ਨੂੰ ਹਾਸਿਲ ਕੀਤਾ ਜਿਨਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪ੍ਰਭ ਨੂਰ ਸਿੰਘ, ਚੇਤਨ ਧਵਨ, ਸੁਰਖਾਬ, ਗੁਰਕੰਵਲਦੀਪ  ਸਿੰਘ, ਹਰਲੀਨ ਕੌਰ ਰੋਸ਼ਨਦੀਪ ਕੌਰ ਅਤੇ ਗੋਬਿੰਦ ਰਾਏ ਸਨ ।

ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਚੇਤਨ ਧਵਨ ਅਤੇ ਰੋਸ਼ਨਦੀਪ ਕੌਰ ਸਨ ਦੂਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਗੁਰਕੰਵਲਦੀਪ  ਸਿੰਘ ਅਤੇ ਹਰਲੀਨ ਕੌਰ ਸਨ ਜਿਨਾਂ ਨੂੰ ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਐਚ. ੳ. ਡੀ ਮੈਡਮ ਹਰਸੰਗੀਤ ਕੌਰ(ਸਾਇੰਸ ਵਿਭਾਗ) ਦੀ ਰੂਪ-ਰੇਖਾ ਹੇਠ ਅਤੇ ਅਧਆਿਪਕਾਂ ਦੇ ਸਹਿਯੋਗ ਨਾਲ ਪ੍ਰਦਰਸ਼ਨੀ ਪ੍ਰਤੀਯੋਗਤਾ ਦੀ ਤਿਆਰੀ ਕਰਵਾਈ ਗਈ ੀ ਜਿਸ ਵਿੱਚ ਮਿਸਟਰ ਰਮਨ ਮਿਸਰਾ, ਅਜੇ ਕੁਮਾਰ, imstr ਸੰਜੀਵ ਖੁਰਾਨਾ ਅਤੇ ਸੰਜੀਵ ਢੱਲ ਵੱਲੋਂ ਪੂਰੀ ਮਿਹਨਤ ਲਗਾ ਕੇ ਬੱਚਿਆਂ ਨੂੰ ਕਾਬਿਲ ਬਣਾਇਆ ਅਤੇ ਇਸ ਪ੍ਰਦਰਸ਼ਨੀ ਵਿੱਚੋਂ ਵਧੀਆ ਮੁਕਾਮ ਹਾਸਲ ਕਰਵਾਉਣ ਦੇ ਵਿੱਚ ਪੂਰੀ ਜਾਨ ਲਗਾ ਦਿੱਤੀ।

ਸਕੂਲ ਪਹੁੰਚਣ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੇਨੈਜਮੈਂਟ ਅਤੇ ਪ੍ਰਿੰਸੀਪਲ ਅਵਿਨਾਸ਼ ਸਿੰਘ ਵੱਲੋਂ ਵਧਾਈ ਦਿੱਤੀ ਗਈ ਅਤੇ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਵਿਦਿਆਰਥੀ ਅਜਿਹੇ ਮਾਡਲ ਅਤੇ ਪ੍ਰਦਰਸ਼ਨੀਆਂ ਨੂੰ ਸਰ ਕਰ ਸਕਣ ਅਤੇ ਆਪਣI ਮਿਹਨਤ ਸਦਕਾ ਹੋਰ ਬੁਲੰਦੀਆਂ ਤੇ ਪਹੁੰਚ ਸਕਣ ਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ ੀ

Related Articles

Leave a Comment