ਜ਼ੀਰਾ/ ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)
ਪੰਜਾਬ ਵਣ ਵਿਭਾਗ ਵਿੱਚ ਬਤੋਰ ਰੇਂਜ ਫੋਰੈਸਟ ਅਫਸਰ ਦਫਤਰ ਵਣ ਮੰਡਲ ਬਠਿੰਡਾ ਤੋਂ 37 ਸਾਲ ਦੀ ਸੇਵਾ ਉਪਰੰਤ ਬੇਦਾਗ ਸੇਵਾ ਮੁਕਤ ਹੋ ਗਏ ਹਨ। ਇਸ ਸਬੰਧੀ ਰੇਂਜ ਅਫ਼ਸਰ ਗੁਰਜੰਟ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਉਨ੍ਹਾਂ ਦੇ ਸਹਿਕਰਮੀਆਂ ਵੱਲੋਂ ਵਿਦਾਇਗੀ ਪਾਰਟੀ ਸਮਰੋਹ ਦੂਨ ਕਲੱਬ ਨੇੜੇ ਸਰਕਟ ਹਾਊਸ ਵਿਖੇ ਮਨਾਇਆ ਗਿਆ। ਇਸ ਮੌਕੇਂ ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼੍ਰੀ ਜਗਤਾਰ ਸਿੰਘ ਸਵਰਨਾ, ਮੋਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਜਗਦੀਪ ਸਿੰਘ ਢਿੱਲੋ, ਬਲਵਿੰਦਰ ਸਿੰਘ ਸੰਧੂ, ਰਸ਼ਪਾਲ ਸਿੰਘ, ਗੁਰਲਾਲ ਸਿੰਘ, ਜਗੀਰ ਸਿੰਘ,ਬਲਬੀਰ ਸਿੰਘ ਸੁਪਰਡੈਂਟ , ਸ਼੍ਰੀਮਤੀ ਤਜਿੰਦਰ ਕੌਰ ਸੁਪਰਡੈਂਟ, ਮਨਦੀਪ ਸਿੰਘ, ਤੇਜਿੰਦਰ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮਿੱਤਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਸ਼ਾਮਿਲ ਮੁਲਾਜ਼ਮ ਤੇ ਪੈਨਸ਼ਨਰਜ਼ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੇਂਜ ਅਫ਼ਸਰ ਗੁਰਜੰਟ ਸਿੰਘ ਦੀਆਂ ਵਿਭਾਗ ਅਤੇ ਜਥੇਬੰਦਕ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਮੁਲਾਜ਼ਮਾਂ ਅਤੇ ਪੈਨਸ਼ਨਰ ਆਗੂਆਂ ਵੱਲੋਂ ਸਾਂਝੇ ਤੌਰ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਬੁੱਕਿਆ ਤੋਫੀਆ ਨਾਲ ਸਨਮਾਨਿਤ ਕੀਤਾ ਗਿਆ।